ਸਾਡੇ ਨਾਲ ਸ਼ਾਮਲ

Follow us

19.3 C
Chandigarh
Thursday, February 19, 2026
More
    Home Breaking News ਸੜਕ ਹਾਦਸੇ &#8...

    ਸੜਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌਤ

    ਸੜਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌਤ

    ਸ੍ਰੀ ਮੁਕਤਸਰ ਸਾਹਿਬ/ਦੋਦਾ (ਸੱਚ ਕਹੂੰ ਨਿਊਜ਼) ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ‘ਤੇ ਸਥਿੱਤ ਪਿੰਡ ਭੁੱਲਰ ਵਿਖੇ ਬੈਂਕ ਆਫ਼ ਇੰਡੀਆਂ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਸੰਗੂਧੌਣ ਆਪਣੇ ਪਰਿਵਾਰਕ ਮੈਬਰਾਂ ਦੇ ਨਾਲ ਉਕਤ ਬੈਂਕ ਵਿਚ ਆਈ ਸੀ। ਬੈਂਕ ਅੱਗੇ ਲੋਕਾਂ ਦੀ ਭੀੜ  ਜ਼ਿਆਦਾ ਹੋਣ ਕਾਰਨ ਲਾਇਨਾਂ ਲੱਗੀਆਂ ਹੋਈਆਂ ਸਨ, ਇਸੇ ਦੌਰਾਨ ਹੀ ਇਹ ਬੱਚੀ ਸੜਕ ਵਾਲੇ ਪਾਸੇ ਚਲੀ ਗਈ। ਉਧਰੋ ਦੋਦੇ ਵਾਲੇ ਪਾਸਿਉਂ ਆਉਂਦੀ ਇਕ ਸਵਿਫਟ ਕਾਰ ਪੀ.ਬੀ.30ਜੀ-4909 ਨੇ ਬੱਚੀ ਨੂੰ ਆਪਣੀ ਲਪੇਟ ਵਿਚ ਆ ਗਈ। ਇਸ ਦਰਦਨਾਖ ਹਾਦਸੇ ‘ਚ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਉਕਤ ਲੜਕੀ ਪਿੰਡ ਉਦੇਕਰਨ ਦੇ ਅਕਾਲ ਸਹਾਏ ਸਕੂਲ ਵਿਚ ਪੜਦੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here