ਰੋਜ਼ਮਰ੍ਹਾ ਦੀਆਂ ਦਿੱਕਤਾਂ ਦੂਰ ਕਰਨ ਵਾਲੇ ਸਮਾਜ ਦੇ ਹੀਰੋ : ਮੋਦੀ
ਨਵੀਂ ਦਿੱਲੀ (ਏੇਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਨੂੰ ਰੋਕਣ ਲਈ ਲਾਗੂ 21 ਦਿਨਾ ਦੇ ਲਾਕ ਡਾਊਨ Corona ਦੌਰਾਨ ਜੋ ਲੋਕ ਜ਼ਰੂਰੀ ਵਸਤਾਂ ਦੀ ਸਪਲਾਈ ਸੁਚਾਰੂ ਰੂਪ ‘ਚ ਜਾਰੀ ਰੱਖ ਰਹੇ ਹਨ ਉਹ ਆਪਣਾ ਜੀਵਨ ਦਾਅ ‘ਤੇ ਲਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਇਸ ਲਈ ਉਹ ਸਾਡੇ ਅਸਲੀ ਹੀਰੋ ਹਨ ਅਤੇ ਸਮਾਜ ਲਈ ਉਨ੍ਹਾਂ ਦੀ ਸੇਵਾ ਸ਼ਲਾਘਾਯੋਗ ਹੈ। ਸ੍ਰੀ ਮੋਦੀ ਨੇ ਐਤਵਾਰ ਨੂੰ ਰੇਡੀਓ ‘ਤੇ ਪ੍ਰਸਾਰਿਤ ਪ੍ਰੋਗਰਾਮ ‘ਮਨ ਕੀ ਬਾਤ’ Mann Ki Baat ‘ਚ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਜ਼ਰੂਰੀ ਸਮਾਨ ਵੇਚਣ ਵਾਲੇ ਦੁਕਾਨਦਾਰ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਲਾਕ ਡਾਊਂਨ ਕਾਰਨ ਆਪਣੇ ਘਰਾਂ ‘ਚ ਕੈਦ ਲੋਕਾਂ ਨੂੰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਇੱਕ ਡਰਾਈਵਰ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਲੋਕਾਂ ਨੂੰ ਜ਼ਰੂਰੀ ਸਮਾਨ ਪਹੁੰਚਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ।
- ਇਸ ਤਰ੍ਹਾਂ ਫਲ, ਦੁੱਧ ਆਦਿ ਦੇ ਵਿਕਰੇਤਾ ਦੇਸ਼ ਨੂੰ ਸੰਕਟ ਦੇ ਸਮੇਂ ਮਹੱਤਵਪੂਰਨ ਸੇਵਾ ਦੇ ਰਹੇ ਹਨ।
- ਈ ਕਾਮਰਸ ਸੇਵਾ ਦੇ ਕਰਮਚਾਰੀ ਵੀ ਜਾਨ ‘ਤੇ ਖੇਡ ਕੇ ਕੰਮ ਕਰ ਰਹੇ ਹਨ
- ਇਸ ਲਈ ਉਹ ਸਾਡੇ ਸਮਾਜ ਦੇ ਸੱਚੇ ਹੀਰੋ ਹਨ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਸੇਵਾ ਦੇ ਲੋਕ ਲਗਾਤਾਰ ਸਮਰਪਿਤ ਭਾਵ ਨਾਲ ਕੰਮ ਕਰ ਰਹੇ ਹਨ।
- ਇੰਟਰਨੈੱਟ ਸੇਵਾ ਦੇਣ ਵਾਲੇ ਕਰਮਚਾਰੀ ਅਟੁੱਟ ਸੇਵਾ ਦੇ ਰਹੇ ਹਨ ਅਤੇ ਦੇਸ਼ ਅਜਿਹੇ ਸਭ ਲੋਕਾਂ ਦਾ ਧੰਨਵਾਦ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।