ਸਚਿਨ ਨੇ ਕੀਤੀ ਰਾਹਤ ਕੋਸ਼ ‘ਚ 50 ਲੱਖ ਦੀ ਰਾਸ਼ੀ ਦਾਨ

ਸਚਿਨ ਨੇ ਕੀਤੀ ਰਾਹਤ ਕੋਸ਼ ‘ਚ 50 ਲੱਖ ਦੀ ਰਾਸ਼ੀ ਦਾਨ

ਮੁੰਬਈ। ਮਾਸਟਰ ਬਲਾਸਟਰ ਸਚਿਨ ਤੰਦੂਲਕਰ ਨੇ ਕੋਰੋਨਾ ਵਾਇਰਸ ਤੋਂ ਲੜਣ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਰਾਹਤਕੋਸ਼ ਅਤੇ ਮੁੱਖ ਮੰਤਰੀ ਰਾਹਤ ਕੋਸ਼ ‘ਚ 25-25 ਲੱਖ ਰੁਪਏ ਦੀ ਮਦਦ ਕੀਤੀ। ਵੈਸ਼ਵਿਕ ਮਹਾਮਾਰੀ ਕੋਰੋਨਾ ਵਾਇਰਸ ‘ਚ ਭਾਰਤ ਸਮੇਤ ਪੂਰੀ ਦੁਨੀਆ ਪ੍ਰਭਾਵਿਤ ਹੈ ਅਤੇ ਦੇਸ਼ ‘ਚ ਹੁਣ ਤੱਕ ਇਸ ਨਾਲ 17 ਲੋਕਾਂ ਦੀ ਮੌਤ ਹੋ ਗਈਆਂ ਹੈ। ਭਾਰਤ ਸਰਕਾਰ ਨੇ ਸਾਰੇ ਦੇਸ਼ ‘ਚ 21 ਦਿਨਾਂ ਦਾ ਲੋਕ ਡਾਊਨ ਦੀ ਘੋਸ਼ਣਾ ਕੀਤੀ ਹੈ। ਭਾਰਤ ਰਤਨ ਸਚਿਨ ਨੇ ਇਸ ਔਖੇ ਦੌਰ ‘ਚ ਮਦਦ ਦਾ ਹੱਥ ਅੱਗੇ ਵਧਾਇਆ ਅਤੇ 50 ਲੱਖ ਰੁਪਏ ਦੀ ਰਕਮ ਦਾਨ ਕੀਤੀ। ਦੱਸ ਦਈਏ ਕਿ ਸਚਿਨ ਕਈ ਚੈਰੀਟੀ ਕਾਰਜਾਂ ‘ਚ ਭਾਗ ਲੈਂਦੇ ਹਨ ਅਤੇ ਹਮੇਸ਼ਾ ਔਖੇ ਦੌਰ ‘ਚ ਲੋਕਾਂ ਦੀ ਮਦਦ ਕਰਦੇ ਆਏ ਹਨ।

ਜਿਕਰਯੋਗ ਹੈ ਕਿ ਸਚਿਨ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪੁਣੇ ਦੇ ਐਨਜੀਓ ਜਰੀਏ ਇੱਕ ਲੱਖ ਰੁਪਏ ਦੀ ਮਦਦ ਕੀਤੀ। ਤੇਜ ਗੇਂਦਬਾਜ ਇਰਫਾਨ ਪਠਾਨ ਅਤੇ ਆਲਰਾਊਂਡਰ ਯੁਸੁਫ਼ ਪਠਾਨ ਨੇ ਬੜੌਦਾ ਪੁਲਿਸ ਨੂੰ ਜਰੂਰਤਮੰਦਾਂ ‘ਚ ਵਿਤਰਿਤ ਕਰਨ ਲਈ 4000 ਮਾਸਕ ਦਿੱਤੇ ਹਨ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੂਲੀ ਨੇ ਵੀ ਵੀਰਵਾਰ ਨੂੰ ਜਰੂਰਤਮੰਦਾਂ ਨੂੰ 50 ਲੱਖ ਦੇ ਚਾਵਲ ਵੰਡਣ ਦੀ ਘੋਸ਼ਣਾ ਕੀਤੀ ਸੀ। ਕ੍ਰਿਕਟਰਾਂ ਦੇ ਇਲਾਵਾ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਵੀ ਆਂਧਰ ਪ੍ਰਦੇਸ਼ ਅਤੇ ਤੇਲਗੰਨਾ ਮੁੱਖ ਮੰਤਰੀ ਰਾਹਤ ਕੋਸ਼ ‘ਚ ਪੰਜ-ਪੰਜ ਲੱਖ ਰੁਪਏ ਦਿੱਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।