ਗੁਰਦਵਾਰੇ ਮੰਦਰਾਂ ਵਿੱਚ ਰਹਿਣ ਲਈ ਮਜ਼ਬੂਰ
ਨਿਹਾਲ ਸਿੰਘ ਵਾਲਾ, (ਪੱਪੂ ਗਰਗ) ਮਲੇਸ਼ੀਆ ਦੇ ਕੁਲਾਲੰਪਰ ਵਿੱਚ ਤਿੰਨ ਸੌ ਕਰੀਬ ਭਾਰਤੀ ਫ਼ਸੇ ਹੋਏ ਹਨ ਜੋ ਨਿੱਜੀ ਹੋਟਲ, ਗੁਰਦਵਾਰਾ ਆਦਿ ਥਾਵਾਂ ਤੇ ਰਹਿ ਕੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਭਾਰਤ ਸਰਕਾਰ ਵੱਲੋਂ ਅੱਖਾਂ ਮੀਚਣ ਕਾਰਨ ਉਹ ਡਾਹਢੇ ਸਦਮੇ ਤੇ ਚਿੰਤਾ ਵਿੱਚ ਹਨ ਮਲੇਸ਼ੀਆ ਵਿੱਚ 17 ਮਾਰਚ ਤੋਂ ਫ਼ਸੇ ਪੰਜਾਬੀ ਯਾਤਰੀਆਂ ਅਤੇ ਭੇਜੀਆਂ ਵੀਡੀਓ ਰਾਹੀਂ ਅਮਰਜੀਤ ਸਿੰਘ ਲੁਧਿਆਣਾ,ਵਿਸ਼ਾਲ ਸ਼ਰਮਾ,ਜਸਕਰਨ ਗਿੱਲ,ਸੰਦੀਪ ਕੌਰ, ਜਗਦੀਪ ਜੱਗਾ ਆਦਿ ਨੇ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਅਗਾਮੀ ਸੂਚਿਤ ਨਹੀਂ ਕੀਤਾ ਗਿਆ ਨਾਂ ਹੀ ਕੋਈ ਫ਼ਲਾਈਟ ਭੇਜੀ ਗਈ ਜਦਕਿ ਹੋਰ ਮੁਲਕਾਂ ਨੇ 23 ਮਾਰਚ ਤੱਕ ਉੱਥੋਂ ਆਪਣੇ ਆਪਣੇ ਦੇਸ਼ਾਂ ਦੇ ਯਾਤਰੀਆਂ ਨੂੰ ਵਿਸ਼ੇਸ਼ ਜਹਾਜ਼ ਭੇਜ ਕੇ ਬੁਲਾ ਲਿਆ ਹੈ ਕੁਲਾਲੰਪਰ ਵਿਖੇ ਭਾਰਤ ਸਰਕਾਰ ਦੇ ਦੂਤਾਵਾਸ ਵੀ ਬੰਦ ਹਨ ਇੱਥੇ ਘੁੰਮਣ ਫ਼ਿਰਨ ਲਈ ਆਏ ਭਾਰਤੀਆਂ ਵਿੱਚ ਤੀਹ ਪੰਜਾਬੀ ਪਰਿਵਾਰ ਮੁੰਡੇ ਕੁੜੀਆਂ ਹਨ
ਆਸਟਰੇਲੀਆ ਸਿਟੀਜ਼ਨ ਗੁਰਪ੍ਰੀਤ ਕੌਰ ਤੇ ਚੇਤਨ ਸਿੰਘ ਨੇ ਏਅਰਪੋਰਟ ਫਸੇ ਯਾਤਰੀਆਂ ਨੂੰ ਪੱਲਿਓਂਖਾਣਾ ਖਵਾਇਆ ਅਤੇ ਲੋੜਵੰਦ ਭਾਰਤੀਆਂ ਨੂੰ ਮਲੇਸ਼ੀਆ ਕਰੰਸੀ ਵੀ ਦਿੱਤੀ ਇਹਨਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਦਖਲ ਪਿੱਛੋਂ ਮਲੇਸ਼ੀਆ ਦੀ ਐਨਜੀਓ ਨੇ ਉਹਨਾਂ ਲਈ ਖਾਣਾ ਦਵਾਈਆਂ ਸਪਲਾਈ ਕਰਵਾਈਆਂ ਤਿੰਨ ਚਾਰ ਦਿਨ ਤੱਕ ਭਾਰਤ ਸਰਕਾਰ ਦੇ ਜਹਾਜ਼ ਦੀ ਉਡੀਕ ਕਰਨ ਪਿੱਛੋਂ ਭਾਰਤੀ ਤੱਤ ਖਾਲਸਾ ਪੰਥ ਗੁਰਦਵਾਰਾ , ਮੰਦਰ ਆਦਿ ਅਤੇ ਨਿੱਜੀ ਹੋਟਲਾਂ ਵਿੱਚ ਠਹਿਰੇ ਹੋਏ ਹਨ ਜੋ ਕਿ ਦਿੱਲੀ ਆਂਦਰਾਪ੍ਰਦੇਸ਼, ਕੇਰਲਾ, ਪੰਜਾਬ, ਟਾਮਲਿਨਾਡੂ, ਚੇਨਈ ਤੇਲੇਗਾਨਾ ਆਦਿ ਨਾਲ ਸਬੰਧਤ ਦੱਸੇ ਜਾਂਦੇ ਹਨ ਕੁਲਾਲੰਪਰ ਲੌਕਡਾਉਨ ਹੋਣ ਕਰਕੇ ਭਾਰੀ ਦਹਿਸ਼ਤ ਵਿੱਚ ਹਨ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਗੁਰਦਵਾਰਾ ਸਾਹਿਬ, ਮੰਦਰ, ਨੌਜਵਾਨ ਫ਼ੈਡਰੇਸ਼ਨ ਅਤੇ ਐਨਜੀਓ ਵੱਲੋਂ ਬਹੁਤ ਸੇਵਾ ਕਰਨ ਦਾ ਸ਼ੁਕਰ ਗੁਜ਼ਾਰ ਹੁੰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਵਾਪਿਸ ਬੁਲਾਇਆ ਜਾਵੇ ਉਹ ਆਪਣੇ ਪਰਿਵਾਰ ਵਿੱਚ ਆ ਸਕਣ ਉਹ ਡੂੰਘੇ ਸਦਮੇ ਤੇ ਕਰੋਨਾ ਦੇ ਦਹਿਸ਼ਤ ਵਿੱਚ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।