ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News 42 ਕਿੱਲੋ ਡੋਡਿ...

    42 ਕਿੱਲੋ ਡੋਡਿਆਂ ਦੀ ਫਸਲ ਸਮੇਤ ਇੱਕ ਕਾਬੂ, ਕੇਸ ਦਰਜ

    42 ਕਿੱਲੋ ਡੋਡਿਆਂ ਦੀ ਫਸਲ ਸਮੇਤ ਇੱਕ ਕਾਬੂ, ਕੇਸ ਦਰਜ

    ਗੋਨਿਆਣਾ, (ਜਗਤਾਰ ਜੱਗਾ) ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੱਲੋਂ ਸ਼ਹਿਰ ਦੇ ਇੱਕ ਨੌਜਵਾਨ ਨੂੰ ਹਰੇ ਡੋਡਿਆਂ ਸਮੇਤ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵ ਕੁਮਾਰ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਵਾਸੀ ਗੋਨਿਆਣਾ ਮੰਡੀ ਨੇ ਆਪਣੇ ਇੱਕ ਖਾਲੀ ਪਲਾਟ ਵਿਚ ਗੈਰ ਕਾਨੂੰਨੀ ਤੌਰ ‘ਤੇ ਡੋਡਿਆਂ ਦੀ ਫ਼ਸਲ ਬੀਜੀ ਹੋਈ ਸੀ ਪੁਲਿਸ ਪਾਰਟੀ ਨੇ ਸੂਚਨਾ ਦੇ ਅਧਾਰ ‘ਤੇ ਛਾਪਾਮਾਰੀ ਕਰਕੇ ਸ਼ਿਵ ਕੁਮਾਰ ਦੇ ਪਲਾਟ ‘ਚੋਂ 42 ਕਿੱਲੋ ਹਰੇ ਡੋਡਿਆਂ ਨੂੰ ਬਰਾਮਦ ਕੀਤਾ ਹੈ ।ਪੁਲਿਸ ਨੇ ਸ਼ਿਵ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here