ਪੰਜਾਬ ਰਾਜ ਵਿਚ ਕਣਕ ਅਤੇ ਚਾਵਲ ਨਾਲ ਭਰੇ ਪਏ ਗੁਦਾਮਾਂ ਦੇ ਹਵਾਲੇ ਵਿੱਚ ਝਾਰਖੰਡ ਵਿੱਚ ਭੁੱਖ ਨਾਲ ਹੋਈ ਮੌਤ ਦਾ ਮੁੱਦਾ ਉਠਾਇਆ
ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਾਮ ਬਿਲਾਸ ਪਾਸਵਾਨ ਨੂੰ ਇਕ ਅਰਧ ਸਰਕਾਰੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਕ ਸੁਚੱਜੀ ਨੀਤੀ ਤਿਆਰ ਕੀਤੀ ਜਾਵੇ ਤਾਂ ਜ਼ੋ ਦੇਸ਼ ਦੇ ਭੁਖਮਰੀ ਦਾ ਸ਼ਿਕਾਰ ਸੂਬਿਆਂ ਵਿੱਚ ਅਨਾਜ ਦੀ ਸੁਚੱਜੀ ਵੰਡ ਕੀਤੀ ਜਾ ਸਕੇ।
ਉਨਾਂ ਆਪਣੇ ਪੱਤਰ ਵਿੱਚ ਝਾਰਖੰਡ ਵਿੱਚ ਇਕ ਗਰੀਬ ਵਿਅਕਤੀ ਦੀ ਭੁੱਖ ਨਾਲ ਹੋਈ ਮੌਤ ਦਾ ਮੁੱਦਾ ਚੁੱਕਦਿਆਂ ਆਪਣੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਇਕ ਪਾਸੇ ਤਾਂ ਪੰਜਾਬ ਦੇ ਗੁਦਾਮ ਅੰਨ ਭੰਡਾਰ ਨਾਲ ਭਰੇ ਪਏ ਹਨ ਅਤੇ ਇਸ ਅਨਾਜ ਭੰਡਾਰ ਨੂੰ ਕੇਂਦਰੀ ਪੂਲ ਵਿੱਚ ਭਿਜਵਾਉਣ ਲਈ ਹੁਕਮ ਉਡੀਕ ਰਿਹਾ ਹੈ ਜਦਕਿ ਦੂਸਰੇ ਪਾਸੇ ਦੇਸ਼ ਵਿੱਚ ਭੁੱਖ ਨਾਲ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਘਟਨਾ ਸਾਡੀਆਂ ਅੱਖਾਂ ਖੋਲਣ ਵਾਲੀ ਹੈ ਅਤੇ ਇਸ ਨੂੰ ਦੇਖਦੇ ਹੋਏ ਸਾਨੂੰ ਇੱਕ ਸੁਚੱਜੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਰਾਹੀਂ ਅਸੀਂ ਭੁੱਖਮਰੀ ਦੇ ਸ਼ਿਕਾਰ ਸੂਬਿਆਂ ਵਿਚ ਵਸਦੇ ਲੋੜਵੰਦਾਂ ਨੂੰ ਅਨਾਜ ਵਸਤਾਂ ਦੀ ਵੰਡ ਹੋ ਸਕੇ
ਉਨਾਂ ਪੰਜਾਬ ਰਾਜ ਦੇ ਗੁਦਾਮਾਂ ਵਿੱਚੋਂ ਅਨਾਜ ਦੀ ਚੁਕਾਈ ਦੇ ਲਈ ਕੇਂਦਰੀ ਮੰਤਰੀ ਨੂੰ ਨਿੱਜੀ ਦਖਲ ਦੇਣ ਦੀ ਮੰਗ ਕਰਦਿਆਂ ਪੰਜਾਬ ਦੇ ਗੁਦਾਮਾਂ ਦੀ ਸਥਿਤੀ ਦਾ ਮੁੱਦਾ ਚੁੱਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।