ਮਾਸੂਮਾਂ ‘ਤੇ ਜ਼ੁਲਮ ਬੰਦ ਹੋਵੇ

ਮਾਸੂਮਾਂ ‘ਤੇ ਜ਼ੁਲਮ ਬੰਦ ਹੋਵੇ

ਪੰਜਾਬ, ਹਰਿਆਣਾ ਸਮੇਤ ਕੇਂਦਰ ਸਰਕਾਰ ਨੂੰ ਬੱਚਾ ਚੋਰ ਗਿਰੋਹ ਪ੍ਰਤੀ ਚੌਕਸ ਹੋ ਜਾਣਾ ਚਾਹੀਦਾ ਹੈ ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ‘ਚ ਇੱਕ ਹੋਰ ਮਾਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਬੱਚਾ ਚੋਰੀ ਕੋਈ ਆਮ ਘਟਨਾਵਾਂ ਨਹੀਂ ਸਗੋਂ ਇੱਕ ਵੱਡਾ ਨੈੱਟਵਰਕ ਹੈ ਜੋ ਮਾਨਵ ਤਸਕਰੀ ਨੂੰ ਅੰਜ਼ਾਮ ਦੇ ਰਿਹਾ ਹੈ ਉਕਤ ਮਾਮਲੇ ‘ਚ ਫੜੇ ਗਏ ਵਿਅਕਤੀਆਂ ਨੇ ਇਹ ਕਬੂਲ ਕੀਤਾ ਹੈ ਕਿ ਉਹਨਾਂ ਨੇ ਵੇਚਣ ਵਾਸਤੇ ਬੱਚਾ ਚੋਰੀ ਕੀਤਾ ਸੀ ਪਰ ਮੀਡੀਆ ‘ਚ ਮਾਮਲਾ ਛਾ ਜਾਣ ਕਾਰਨ ਉਨ੍ਹਾਂ ਬੱਚੇ ਦਾ ਕਤਲ ਕਰਕੇ ਸੁਰਾਗ ਮਿਟਾਉਣ ਦੀ ਕੋਸ਼ਿਸ਼ ਕੀਤੀ

ਬੱਚੇ ਚੁੱਕਣ ਦੀਆਂ ਘਟਨਾਵਾਂ ਨੇ ਪਿਛਲੇ ਕਈ ਸਾਲਾਂ ਤੋਂ ਜ਼ੋਰ ਫੜਿਆ ਹੋਇਆ ਹੈ ਗਿਰੋਹਾਂ ਦੇ ਸਰਗਨੇ ਸਥਾਨਕ ਅਪਰਾਧੀਆਂ ਨਾਲ ਮਿਲ ਕੇ ਆਪਣੇ ਧੰਦੇ ਨੂੰ ਚਲਾ ਰਹੇ ਹਨ ਪਿਛਲੇ ਸਾਲ ਹੀ ਵਿਸ਼ਾਖਾਪਟਨਮ ‘ਚ ਬੱਚਾ ਚੋਰ ਗਿਰੋਹ ਦੇ 9 ਮੈਂਬਰ ਗ੍ਰਿਫਤਾਰ ਕੀਤੇ ਗਏ ਸਨ ਇਹ ਗਿਰੋਹ ਗਰੀਬ ਮਾਪਿਆਂ ਤੋਂ ਬੱਚੇ ਖਰੀਦਣ ਲਈ ਸੌਦੇਬਾਜੀ ਵੀ ਕਰਦਾ ਹੈ ਤੇ ਗੱਲ ਸਿਰੇ ਨਾ ਚੜ੍ਹਨ ‘ਤੇ ਅਗਵਾ ਕਰਦਾ ਹੈ

ਦਿੱਲੀ ਪਿਛਲੇ ਕਈ ਸਾਲਾਂ ਤੋਂ ਬੱਚੇ ਚੁੱਕਣ ਦੀਆਂ ਘਟਨਾਵਾਂ ‘ਚ ਚੋਟੀ ‘ਤੇ ਰਹਿ ਚੁੱਕੀ ਹੈ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਬੱਚਿਆਂ ਦੇ ਰੋਜ਼ਾਨਾ ਗੁੰਮ ਹੋਣ ਦੀ ਔਸਤ 15 ਤੋਂ ਵੱਧ ਬਣ ਜਾਂਦੀ ਹੈ

ਪਤਾ ਨਹੀਂ ਕਿੰਨੇ ਸੀਸੀਟੀਵੀ ਫੁਟੇਜ ‘ਚ ਬੱਚੇ ਘਰ ਅੱਗੋਂ ਚੁੱਕੇ ਵੇਖੇ ਜਾਂਦੇ ਹਨ ਵਧ ਰਹੀ ਬੇਰੁਜ਼ਗਾਰੀ ਕਾਰਨ ਸਥਾਨਕ ਨੌਜਵਾਨ ਦੂਰ-ਦੁਰਾਡੇ ਦੇ ਗਿਰੋਹਾਂ ਨੂੰ ਰਾਸ ਆ ਰਹੇ ਹਨ ਸੂਬਾ ਸਰਕਾਰਾਂ ਇਸ ਮਾਮਲੇ ਨੂੰ ਸਧਾਰਨ ਅਪਰਾਧ ਦੇ ਤੌਰ ‘ਤੇ ਨਾ ਲੈਣ ਪਿਛਲੇ ਸਾਲਾਂ ‘ਚ ਇਹ ਵੀ ਚਰਚਾ ਰਹੀ ਹੈ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਜਾਂ ਉਹਨਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਬੱਚੇ ਵੇਚੇ ਜਾਂਦੇ ਹਨ ਕਿਉਂਕਿ ਗਾਇਬ ਬੱਚਿਆਂ ਵਿਚ 60 ਫੀਸਦੀ ਤੋਂ ਵੱਧ ਮਾਸੂਮ ਲੜਕੀਆਂ ਹੁੰਦੀਆਂ ਅਗਵਾ ਕੀਤੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ

ਦਰਅਸਲ ਕੁਝ ਘਟਨਾਵਾਂ ‘ਚ ਬੱਚਿਆਂ ਦੇ ਘਰੋਂ ਨਾਰਾਜ਼ ਹੋ ਕੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਸਰਕਾਰਾਂ ਨੇ ਬੱਚੇ ਅਗਵਾ ਕਰਨ ਦੀਆਂ ਘਟਨਾਵਾਂ ਨੂੰ ਸਧਾਰਨ ਘਟਨਾਵਾਂ ਮੰਨ ਲਿਆ ਸੀ ਪੁਲਿਸ ਨੇ ਅਜਿਹੇ ਬੱਚਿਆਂ ਨੂੰ ਵਾਪਸ ਲਿਆਂਦਾ ਬੱਚੇ ਅਗਵਾ ਕਰਨ ਦੀਆਂ ਕੁਝ ਘਟਨਾਵਾਂ ਨੂੰ ਪੁਲਿਸ ਨੇ ਸੁਲਝਾਇਆ ਵੀ ਹੈ ਪਰ ਬਹੁਤ ਮਾਮਲੇ ਅਣਸੁਲਝੇ ਰਹਿਣ ਦਾ ਵੱਡਾ ਕਾਰਨ ਹੀ ਇਹ ਹੈ ਕਿ ਬੱਚਿਆਂ ਨੂੰ ਅਗਵਾਕਾਰ ਬਹੁਤ ਦੂਰ ਲੈ ਜਾਂਦੇ ਹਨ ਤੇ ਪੁਲਿਸ ਉਹਨਾਂ ਦਾ ਖੁਰਾ ਖੋਜ ਨਹੀਂ ਲੱਭ ਸਕੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਹਰ ਸਾਲ ਦੇਸ਼ ਭਰ ‘ਚ 40000 ਦੇ ਕਰੀਬ ਬੱਚੇ ਅਗਵਾ ਕੀਤੇ ਜਾਂਦੇ ਹਨ

ਜਿਨ੍ਹਾਂ ‘ਚੋਂ 12000 ਦੇ ਕਰੀਬ ਮਾਮਲੇ ਅਣਸੁਲਝੇ ਰਹਿ ਜਾਂਦੇ ਹਨ ਇਹ ਬੱਚੇ ਕਿੱਥੇ ਹਨ, ਇਹ ਸਵਾਲ ਬੜਾ ਅਹਿਮ ਹੈ ਬਿਨਾ ਸ਼ੱਕ ਇਹ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ ਇਹ ਮਾਮਲਾ ਸੂਬੇ ਆਪਣੇ-ਆਪਣੇ ਪੱਧਰ ‘ਤੇ ਨਹੀਂ ਨਿਪਟਾ ਸਕਦੇ ਕੇਂਦਰ ਤੇ ਸੂਬਾ ਸਰਕਾਰ ਨੂੰ ਪੁਲਿਸ ਦੀ ਕੋਈ ਸਾਂਝੀ ਕਮਾਨ ਬਣਾ ਕੇ ਬੇਵੱਸ ਤੇ ਮਾਸੂਮ ਬੱਚਿਆਂ ‘ਤੇ ਜ਼ੁਲਮ ਰੋਕਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।