ਅਮਰੀਕੀ ਅਰਥਵਿਵਸਥਾ ਮੰਦੀ ਦੀ ਲਪੇਟ ‘ਚ: ਟਰੰਪ
ਕਿਹਾ, ਕੋਰੋਨਾ ਦੇ ਖਾਤਮੇ ਤੋਂ ਬਾਅਦ ਆਵੇਗਾ ਜਬਰਦਸਤ ਉਛਾਲ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਅਰਥਵਿਵਸਥਾ ਸ਼ਾਇਦ ਮੰਦੀ ‘ਚੋਂ ਲੰਘ ਰਹੀ ਹੈ ਪਰ ਵਿਸ਼ਵ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਖ਼ਤਮ ਹੋਣ ਤੋਂ ਬਾਅਦ ਅਰਥਵਿਵਸਥਾ ਚ ਜਬਰਦਸਤ ਉਛਾਲ ਆਵੇਗਾ। ਸ੍ਰੀ ਟਰੰਪ ਨੇ ਇੱਥੇ ਪੱਤਰਕਾਰ ਸੰਮੇਲਨ ‘ਚ ਅਮਰੀਕੀ ਅਰਥਵਿਵਸਥਾ ਦੇ ਮੰਦੀ ‘ਚ ਹੋਣ ਦੇ ਸਵਾਲ ‘ਤੇ ਕਿਹਾ ਕਿ ‘ਹਾਂ, ਸ਼ਾਇਦ ਅਮਰੀਕੀ ਅਰਥਵਿਵਸਥਾ ਮੰਦੀ ਦੀ ਲਪੇਟ ‘ਚ ਹੈ ਪਰ ਫਿਲਹਾਲ ਅਸੀਂ ਮੰਦੀ ਬਾਰੇ ਨਹੀਂ ਸਗੋਂ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਿਤ ਹਾਂ। ਵਾਇਰਸ ਦੇ ਖਤਮ ਹੋਣ ਦੇ ਬਾਅਦ ਅਰਥਵਿਵਸਥਾ ‘ਚ ਜਬਰਦਸਤ ਉਛਾਲ ਆਵੇਗਾ। ਸ੍ਰੀ ਟਰੰਪ ਨੇ ਇਸ ਤੋਂ ਇਲਾਵਾ ਸਾਰੇ ਅਮਰੀਕੀ ਨਾਗਰਿਕਾਂ ਨੂੰ ਸੰਕਟ ਦੀ ਇਸ ਘੜੀ ‘ਚ ਇੱਕ ਦੂਜੇ ਦੇ ਨਾਲ ਮਿਲ ਕੇ ਜ਼ਰੂਰੀ ਪਦਾਰਥਾਂ ਦੀ ਕਮੀ ਨੂੰ ਦੂਰ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਮਜਬੂਤ ਰਹਾਂਗੇ ਅਤੇ ਇਸ ਚੁਣੌਤੀ ਦਾ ਸਾਹਮਣਾ ਕਰਾਂਗੇ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਹੁਣ ਤੱਕ ਵਿਸ਼ਵ ਦੇ 110 ਤੋਂ ਜ਼ਿਆਦਾ ਦੇਸ਼ਾਂ ‘ਚ ਆਪਣੇ ਪੈਰ ਪਸਾਰ ਚੁੱਕਾ ਹੈ ਅਤੇ ਇਸ ਵਾਇਰਸ ਕਾਰਨ ਵਿਸ਼ਵ ਦੀ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। Trump
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।