ਯੈਸ ਬੈਂਕ ਦੇ ਗ੍ਰਾਹਕਾਂ ਨੂੰ ਵੀਰਵਾਰ ਤੋਂ ਮਿਲ ਸਕਦੀ ਐ ਨਿਕਾਸੀ ਦੀ ਛੂਟ
ਯੈਸ ਬੈਂਕ ਲਿਮਟਿਡ ਦੇ ਮੁੜ ਗਠਨ ਸਬੰਧੀ ਅਧਿਸੂਚਨਾ ਜਾਰੀ
ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਨਿੱਜੀ ਖੇਤਰ ਦੇ ਚੌਥੇ ਵੱਡੇ ਬੈਂਕ ਯੈਸ ਬੈਂਕ ਲਿਮਟਿਡ ਦੇ ਮੁੜ ਗਠਨ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਜਿਸ ਨਾਲ ਉਸ ਦੇ ਗ੍ਰਾਹਕਾਂ ਨੂੰ ਵੀਰਵਾਰ ਤੋਂ ਨਿਕਾਸੀ ਦੀ ਛੂਟ ਮਿਲ ਸਕਦੀ ਹੈ। ਕੱਲ੍ਹ ਦੇਰ ਰਾਤ ਜਾਰੀ ਅਧਿਸੂਚਨਾ ਅਨੁਸਾਰ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਇਹ ਅਧਿਸੂਚਨਾ ਜਾਰੀ ਕੀਤੀ ਗਈ ਹੈ ਅਤੇ ਬੈਂਕ ਲਈ ਨਵੇਂ ਨਿਦੇਸ਼ਕ ਮੰਡਲ ਦਾ ਗਠਨ ਕੀਤਾ ਗਿਆ ਹੈ। ਭਾਰਤੀ ਸਟੇਟ ਬੈਂਕ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਅਤੇ ਉਪ ਪ੍ਰਬੰਧਨ ਨਿਦੇਸ਼ਕ ਪ੍ਰਸ਼ਾਂਤ ਕੁਮਾਰ ਨੂੰ ਮੁੜ ਗਠਿਤ ਯੈਸ ਬੈਂਕ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਬਣਾਇਆ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਗੈਰਕਾਰਜਕਾਰੀ ਪ੍ਰਧਾਨ ਸੁਨੀਲ ਮਹਿਤਾ ਨੂੰ ਬੈਂਕ ਦਾ ਗੈਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮਹੇਸ਼ ਕ੍ਰਿਸ਼ਨ ਮੂਰਤੀ ਅਤੇ ਅਤੁਲ ਭੇਰਾ ਕਾਰਜਕਾਰੀ ਨਿਦੇਸ਼ਕ ਬਣਾਏ ਗਏ ਹਨ। Yes Bank
- ਭਾਰਤੀ ਰਿਜਰਵ ਬੈਂਕ ਅਪਰ ਨਿਦੇਸ਼ਕਾਂ ਦੇ ਰੂਪ ‘ਚ ਇੱਕ ਜਾਂ ਜ਼ਿਆਦਾ ਵਿਅਕਤੀਆਂ ਨੂੰ ਨਿਯੁਕਤ ਕਰ ਸਕੇਗਾ।
- ਮੁੜ ਗਠਿਤ ਬੈਂਕ ਯੈਸ ਬੈਂਕ ਦੀਆਂ ਪੁਰਾਣੀਆਂ ਸਾਰੀਆਂ ਦੇਣਦਾਰੀਆਂ ਨੂੰ ਪੂਰਾ ਕਰੇਗਾ।
- ਮੁੜ ਗਠਿਤ ਬੈਂਕ ਕੋਲ ਰੱਖੀ ਸਾਰੇ ਜਮ੍ਹਾ ਰਾਸ਼ੀਆਂ ਅਤੇ ਦੇਣਦਾਰੀਆਂ, ਦੇਣ ਦੇ ਅਧਿਕਾਰ ਮੁੜ ਅਪ੍ਰਭਾਵਿਤ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।