ਦਿੱਲੀ ਹਿੰਸਾ ਬਾਰੇ ਗ੍ਰਹਿ ਮੰਤਰਾਲੇ ਦੀ ਬੈਠਕ ਹੋਈ ਖ਼ਤਮ

Violence, North East, Delhi
File Photo

ਮੀਡੀਆ ਕਰਮੀ ਨੂੰ ਲੱਗੀ ਗੋਲੀ | Delhi
ਪੀਸ ਕਮੇਟੀ ਦੁਬਾਰਾ ਸਰਗਰਮ ਕਰਨ ਦਾ ਫੈਸਲਾ

ਨਵੀਂ ਦਿੱਲੀ, ਏਜੰਸੀ। ਦਿੱਲੀ ਹਿੰਸਾ ਬਾਰੇ ਗ੍ਰਹਿ ਮੰਤਰਾਲੇ ਦੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਰਾਜਪਾਲ ਅਨਿਲ ਬੈਜਲ, ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਸਮੇਤ ਕਈ ਅਧਿਕਾਰੀ ਮੌਜੂਦ ਹਨ। ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਸ਼ਾਂਤੀ ਬਣਾਉਣ ਲਈ ਸਾਰੀਆਂ ਪਾਰਟੀਆਂ ਮਿਲ ਕੇ ਕੰਮ ਕਰਨਗੀਆਂ। ਨਾਗਰਿਕਤਾ ਕਾਨੂੰਨ ਸੋਧ CAA ਨਾਲ ਸ਼ੁਰੂ ਹੋਈ ਹੰਗਾਮਾ ਉੱਤਰ ਪੂਰਬੀ ਦਿੱਲੀ ਵਿਚ ਹੁਣ ਇਕ ਖ਼ਤਰਨਾਕ ਮੋੜ ਲੈ ਰਿਹਾ ਹੈ. ਉੱਤਰ-ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਹਿੰਸਾ ਹੋਈ।

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਮੁੱਦੇ ‘ਤੇ ਉਤਰ ਪੂਰਬੀ ਦਿੱਲੀ ‘ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਪਥਰਾਅ ਅਤੇ ਅਗਜਨੀ ਹੋਈ। ਹੁੜਦੰਗੀਆਂ ਨੇ ਮੌਜਪੁਰ ਮੈਟਰੋ ਸਟੇਸ਼ਨ ਕੋਲ ਦੋ ਗੁਟਾਂ ‘ਚ ਝੜਪ ਦੌਰਾਨ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਮੀਡੀਆਕਰਮੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਭੀੜ ਨੇ ਭਜਨਪੁਰਾ ਅਤੇ ਬ੍ਰਹਮਾਪੁਰੀ ਇਲਾਕੇ ‘ਚ ਵੀ ਪੱਥਰਬਾਜੀ ਕੀਤੀ, ਗੋਕਲਪੁਰੀ ‘ਚ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਸਮੇਤ ਕਈ ਵਾਹਨਾਂ ‘ਚ ਅੱਗ ਲਗਾਈ। ਇਸ ਤੋਂ ਪਹਿਲਾਂ ਸੋਮਵਾਰ ਰਾਤ 3 ਵਜੇ ਤੱਕ ਉਤਰ ਪੂਰਬੀ ਦਿੱਲੀ ‘ਚ ਅੱਗ ਲੱਗਣ ਦੀਆਂ 45 ਕਾਲ ਆਈਆਂ। ਇਸ ਤੋਂ ਪਹਿਲਾਂ ਜਾਫਰਾਬਾਦ ਅਤੇ ਮੌਜਪੁਰ ਇਲਾਕੇ ‘ਚ ਸੋਮਵਾਰ ਨੂੰ ਹਿੰਸਕ ਝੜਪਾਂ ‘ਚ ਹੈੱਡ ਕਾਂਸਟੇਬਲ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 150 ਵਿਅਕਤੀ ਜ਼ਖਮੀ ਹਨ। Delhi

ਜਾਫਰਾਬਾਦ ਅਤੇ ਮੌਜਪੁਰ ਇਲਾਕੇ ‘ਚ ਪਿਛਲੇ ਤਿੰਨ ਦਿਨ ਹੋਈ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਚਰਚਾ ਲਈ ਉਚ ਪੱਧਰੀ ਬੈਠਕ ਬੁਲਾ ਲਈ ਹੈ। ਇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪਰਾਜਪਾਲ ਅਨਿਲ ਬੈਜਲ ਅਤੇ ਪੁਲਿਸ ਦੇ ਆਲਾ ਅਧਿਕਾਰੀ ਸ਼ਾਮਲ ਹੋਏ।

ਇਸ ਦੌਰਾਨ ਦਿੱਲੀ ‘ਚ ਪੀਸ ਕਮੇਟੀ ਨੂੰ ਫਿਰ ਤੋਂ ਸਗਰਮ ਕਰਨ ‘ਤੇ ਫੈਸਲਾ ਹੋਇਆ। ਕੇਜਰੀਵਾਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਹਾਲਾਤ ਆਮ ਕਰਨ ਲਈ ਸਾਰੇ ਜ਼ਰੂਰੀ ਕਦਮ ਉਠਾਉਣ ਦਾ ਭਰੋਸਾ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।