ਡਿਜ਼ੀਟਲ ਸਮੇਲਟਰ ਲਈ ਵੇਦਾਂਤਾ ਨੇ ਕੀਤਾ ਜੀਈ ਨਾਲ ਸਮਝੌਤਾ

ਡਿਜ਼ੀਟਲ ਸਮੇਲਟਰ ਲਈ ਵੇਦਾਂਤਾ ਨੇ ਕੀਤਾ ਜੀਈ ਨਾਲ ਸਮਝੌਤਾ

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਜੀਈ ਅਤੇ ਵੇਦਾਂਤਾ ਲਿਮਟਿਡ (@VedantaLimited) ਨੇ ਜੀਈ ਡਿਜ਼ੀਟਲ ਸਮੇਲਟਰ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਹਨ ਇਸ ਡਿਜ਼ੀਟਲ ਸਮੇਲਟਰ ਤਕਨੀਕ ਦੀ ਵਰਤੋਂ ਹੁਣ ਉੜੀਸਾ ਦੇ ਝਾਰਸੁਗੁਡਾ ਸਥਿਤ ਵੇਦਾਂਤਾ ਦੇ ਸਭ ਤੋਂ ਵੱਡੇ ਸਮੇਲਟਰ ‘ਚ ਕੀਤੀ ਜਾਵੇਗੀ ਜਿਸ ਨਾਲ ਹੁਣ ਸਮੇਲਟਰ ਦੀ ਉਤਪਾਦਕਤਾ ‘ਚ ਵਾਧਾ ਹੋਵੇਗਾ ਭਾਰਤ ਦੀ ਕਿਸੇ ਵੀ ਐਲੂਮੀਨੀਅਮ ਸਮੇਲਟਰ ‘ਚ ਡਿਜ਼ੀਟਲ ਟ੍ਰਿਵਨ ਤਕਨੀਕ ਦਾ ਇਹ ਪਹਿਲਾ ਕਾਰਜ਼ ਹੈ ਜਿਸਦੀ ਪਹਿਲ ਵੇਦਾਂਤਾ ਨੇ ਆਪਣੀ ਡਿਜ਼ੀਟਲ ਬਦਲਾਅ ਨੀਤੀ ਤਹਿਤ ਕੀਤੀ ਹੈ

ਵੇਦਾਂਤਾ ਲਿਮਟਡ- ਐਲੂਮੀਨੀਅਮ ਐਂਡ ਪਾਵਰ ਬਿਜਨਸ (@VedantaLimited) ਦੇ ਸੀਈਓ ਅਜੇ ਕਪੂਰ ਦਾ ਕਹਿਣਾ ਹੈ ਕਿ ਐਲੂਮੀਨੀਅਮ ਦੀ ਵਰਤੋਂ ਬਿਜਲੀ ਸਪਲਾਈ ਅਤੇ ਆਵਾਜਾਈ ਆਦਿ ਜਿਹੇ ਮਹੱਤਵਪੂਰਨ ਕਾਰਜਾਂ ‘ਚ ਵੱਡੇ ਪੱਧਰ ‘ਤੇ ਹੁੰਦੀ ਹੈ ਉਨ੍ਹਾਂ ਕਿਹਾ ਕਿ ਐਲੂਮੀਨੀਅਮ ਦੇ ਸਭ ਤੋਂ ਵੱਡੇ ਉਤਪਾਦਕ ਜੀਈ ਨਾਲ ਸਮਝੌਤੇ ਤਹਿਤ ਉਨ੍ਹਾਂ ਦੀ ਸਥਿਰਤਾ ‘ਚ ਵਾਧਾ ਹੋਵੇਗਾ ਸ੍ਰੀ ਕਪੂਰ ਨੇ ਕਿਹਾ ਕਿ ਇਹ ਅਸਧਾਰਨ ਮੌਕਾ ਹੈ ਜਿਸ ਨਾਲ ਡਿਜੀਟਲ ਉਦਯੋਗਿਕ ਕਾਰਜਾਂ ‘ਚ ਗਤੀ ਲਿਆਉਣ ‘ਚ ਮੱਦਦ ਮਿਲੇਗੀ ਜੀਈ ਦੇ ਦੱਖਣ ਏਸ਼ੀਆ ਖੇਤਰ ਦੇ ਪ੍ਰਧਾਨ ਅਤੇ ਸੀਈਓ ਮਹੇਸ਼ ਪਾਲਾਸ਼ਿਕਰ ਦਾ ਇਸ ਸਮਝੌਤੇ ਸਬੰਧੀ ਕਹਿਣਾ ਹੈ ਕਿ ਆਪਣੇ ਗ੍ਰਾਹਕਾਂ ਦੀ ਸਮਰੱਥਾ ਅਤੇ ਸਥਿਰਤਾ ਨੂੰ ਮਜਬੂਤ ਬਣਾਉਣ ‘ਚ ਜੀਈ ਨੇ ਖੁਦ ਵੀ ਚੰਗੀ ਅਗਵਾਈ ਵਾਲੀ ਭੂਮਿਕਾ ਨਿਭਾਈ ਹੈ ਤੇ ਹੁਣ ਵੇਦਾਂਤਾ ਦੇ ਐਲੂਮੀਨੀਅਮ ਸਮੇਲਟਰ ਯੰਤਰਾਂ ਦੇ ਕਾਰਜ਼ ਨੂੰ ਵਧਾਉਣ ਦੀ ਦਿਸ਼ਾ ‘ਚ ਕੀਤੀ ਗਈ

ਪਹਿਲ ਨਾਲ ਮਾਣ ਮਹਿਸੂਸ ਕਰ ਰਹੇ ਹਾਂ ਜੀਈ ਡਿਜ਼ੀਟਲ ਦੇ ਮੁੱਖ ਵਪਾਰਕ ਅਧਿਕਾਰੀ ਭਾਨੂ ਸ਼ੇਖਰ ਦਾ ਕਹਿਣਾ ਹੈ ਕਿ ਉਦਯੋਗਿਕ ਆਈਓਟੀ ਹੁਣ ਪੂਰੇ ਵਿਸ਼ਵ ‘ਚ ਉਦਯੋਗਿਕ ਕੰਪਨੀਆਂ ਲਈ ਮਹੱਤਵਪੂਰਨ ਬਣਦੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਵੇਦਾਂਤਾ ਦੇ ਨਾਲ ਮਿਲਕੇ ‘ਬਿਗ ਡਾਟਾ ਐਨਾਲਿਟਿਕਸ, ਐਡਵਾਂਸ ਫਲੋਅਰ ਮੋਡ ਐਨਾਸਿਸਸ ਆਦਿ ਉਦਯੋਗਾਂ ਜ਼ਰੀਏ ਹੁਣ ਉਹ ਉਤਪਾਦਨ ਪ੍ਰਕ੍ਰਿਆ ‘ਚ ਸੁਧਾਰ ਦੀ ਦਸ਼ਾ ‘ਚ ਕੰਮ ਕਰਨਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।