ਬਲਾਕ ਰਾਮਾਂ-ਨਸੀਬਪੁਰਾ ਦੇ ਹਰਨੇਕ ਸਿੰਘ ਇੰਸਾਂ ਬਣੇ ਸਰੀਰਦਾਨੀ

ਦੇਹਾਂਤ ਤੋਂ ਪਹਿਲਾਂ ਕੀਤੇ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ

ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ (Humanity) ਤਹਿਤ ਬਲਾਕ ਰਾਮਾਂ-ਨਸੀਬਪੁਰਾ ‘ਚ ਪੈਂਦੇ ਪਿੰਡ ਰਾਮਾਂ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਬਲਾਕ 15 ਮੈਂਬਰ ਗੁਰਪ੍ਰੀਤ ਸਿੰਘ ਗਿਆਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਨੇਕ ਸਿੰਘ ਇੰਸਾਂ (90) ਵਾਸੀ ਰਾਮਾਂ ਅਚਾਨਕ ਬੀਤੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦਰਬਾਰਾ ਸਿੰਘ , ਮਹਿੰਦਰ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ, ਰਾਣੀ ਕੌਰ , ਪੋਤਰੇ ਜਗਦੀਪ ਸਿੰਘ ਇੰਸਾਂ ਤੇ ਹਰਪ੍ਰੀਤ ਸਿੰਘ ਇੰਸਾਂ, ਪੋਤਰੀ ਸੰਦੀਪ ਕੌਰ ਇੰਸਾਂ, ਪੋਤ ਨੂੰਹ ਗੁਰਜੀਤ ਕੌਰ ਇੰਸਾਂ, ਨੂੰਹ ਹਰਇੰਦਰ ਕੌਰ ਇੰਸਾਂ ਸੁਜਾਣ ਭੈਣ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਸਰਸਵਤੀ ਮੈਡੀਕਲ ਕਾਲਜ ਕਾਨ੍ਹਪੁਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ

ਉਨ੍ਹਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਦਿੱਤਾ ਐਂਬੂਲੈਸ ਨੂੰ ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ, ਭੋਲਾ ਸਿੰਘ,  ਸਰਬਜੀਤ ਸਿੰਘ ਐਮਸੀ ਅਤੇ ਕੌਰ ਸਿੰਘ ਪ੍ਰਧਾਨ ਰਾਮਾਂ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਬਲਾਕ ਦੀ ਸਾਧ ਸੰਗਤ ਅਤੇ ਪਿੰਡ ਵਾਸੀਆਂ ਨੇ ਸਰੀਰਦਾਨੀ ‘ਹਰਨੇਕ ਸਿੰਘ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਬਲਾਕ ਦੇ 25 ਮੈਂਬਰ, 15 ਮੈਂਬਰ , ਪਿੰਡਾਂ ਦੇ ਭੰਗੀਦਾਸ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ, ਰਿਸ਼ਤੇਦਾਰ, ਪਿੰਡ ਵਾਸੀ ਅਤੇ ਹੋਰ ਸਾਧ ਸੰਗਤ ਹਾਜਰ ਸੀ

ਸਰੀਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ: ਬਲੌਰ ਸਿੰਘ

ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ ਨੇ ਕਿਹਾ ਕਿ ਜੋ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਹਨ ਸਰੀਰਦਾਨ, ਅੱਖਾਂਦਾਨ ਅਤੇ ਖੂਨਦਾਨ ਕਰਨਾ ਮੈਡੀਕਲ ਖੇਤਰ ਵਿੱਚ ਬਹੁਤ ਵੱਡੀ ਦੇਣ ਹੈ

ਡੇਰਾ ਸ਼ਰਧਾਲੂ ਦਿਨ ਰਾਤ ਦੂਜਿਆਂ ਦੀ ਭਲਾਈ ਲਈ ਕੰਮ ਕਰਦੇ ਹਨ: ਐਮਸੀ ਸਰਬਜੀਤ ਸਿੰਘ

ਰਾਮਾਂ ਦੇ ਐਮਸੀ ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਸਮਾਂ ਨਹੀਂ ਕਿ ਉਹ ਦੂਜਿਆਂ ਦੀ ਮਦਦ ਕਰੇ ਪਰ ਡੇਰਾ ਸੱਚਾ ਸੌਦਾ ਸ਼ਰਧਾਲੂ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਹਨ ਅਤੇ ਅਜਿਹੇ ਡੇਰਾ ਸ਼ਰਧਾਲੂ ਜੋ ਆਪਣੇ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਣਾ ‘ਤੇ ਰੂੜੀਵਾਦੀ ਸੋਚ ਛੱਡ ਕੇ ਸਰੀਰਦਾਨ ਵਰਗੇ ਮਹਾਨ ਕਾਰਜ ਕਰ ਰਹੇ ਹਨ ਜੋ ਮੈਡੀਕਲ ਖੋਜਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।