ਬੈਂਕ ਗਾਹਕ ਹੋਇਆ ਠੱਗੀ ਦਾ ਸ਼ਿਕਾਰ , ਕੋਈ ਨਹੀਂ ਲੈਂਦਾ ਸਾਰ
ਤਪਾ ਮੰਡੀ, (ਸੁਰਿੰਦਰ ਮਿੱਤਲ) ਬੈਂਕਾਂ ਵਿੱਚੋ ਆਏ ਦਿਨ ਕਿਸੇ ਨਾ ਕਿਸੇ ਦੇ ਬੈਂਕ ਖਾਤੇ ਵਿੱਚੋਂ ਧੋਖਾਧੜੀ ਨਾਲ ਰੁਪਏ ਕਢਵਾ ਲਏ ਜਾਂਦੇ ਹਨ ਪਰ ਇਸਦਾ ਬਾਅਦ ਵਿੱਚ ਬੈਂਕ ਵਲੋਂ ਗਾਹਕ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਗਾਹਕ ਕੋਈ ਤਸੱਲੀ ਬਖਸ਼ ਜਬਾਬ ਦਿੱਤਾ ਜਾਂਦਾ ਹੈ ਜਿਸ ਨਾਲ ਬੈਂਕਾਂ ਦੇ ਗਾਹਕ ਅਰਥਿਕ ਅਤੇ ਮਾਨਸਿਕ ਤੌਰ ਤੇ ਪ੍ਰਸ਼ਾਨ ਹੁੰਦੇ ਰਹਿੰਦੇ ਹਨ। ਅਜਿਹਾ ਹੀ ਵਾਕਿਆ ਪਿਛਲੇ ਦਿਨੀ ਪੰਜਾਬ ਨੈਸ਼ਨਲ ਬੈਂਕ ਮੋੜ ਨਾਭਾ ਦੇ ਗ੍ਰਾਹਕ ਸੁਖਬੀਰ ਸਿੰਘ (ਲੱਕੀ ਮੌੜ) ਨਾਲ ਹੋਇਆ ਜਿਸਦੇ ਖਾਤੇ ਵਿੱਚੋਂ ਬੀਤੇ ਹਫਤੇ ਕਿਸੇ ਅਨਜਾਣ ਸਖਸ਼ ਵਲੋਂ ਲਗਭਗ ਵੀਹ ਹਜਾਰ ਰੁਪਏ ਕਢਵਾ ਲਏ ਜਾਣ ਤੇ ਬੈਂਕ ਪ੍ਰਬੰਧਕਾਂ ਵਲੋਂ ਗਾਹਕ ਨੂੰ ਲਾਰੇ ਲਾਉਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ ਗਿਆ।
ਇਸ ਸੰਬਧੀ ਪ੍ਰਸ਼ਾਨ ਬੈਂਕ ਗਾਹਕ ਲੱਕੀ ਮੌੜ ਨੇ ਕਿਹਾ ਕਿ ਬੈਂਕ ਮੈਨੇਜਰ ਹਰ ਰੋਜ਼ ਇਹ ਕਹਿ ਕੇ ਸਾਨੂੰ ਵਾਪਸ ਕਰ ਦਿੱਦਾ ਹੈ, ਕਿ ਉਨਾਂ ਦੀ ਬੈਂਕ ਦੇ ਮੁੱਖ ਦਫਤਰ ਵਿਖੇ ਇਸ ਸੰਬਧੀ ਗਲਬਾਤ ਚੱਲਦੀ ਹੈ। ਅਜ ਵੀ ਜਦੋਂ ਬੈਂਕ ਮੈਨੇਜਰ ਨਾਲ ਸਵੇਰੇ ਗਲ ਕੀਤੀ ਤਾਂ ਫਿਰ ਵੀ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਮੈਂ ਕਿਸਾਨ ਜਥੇਬੰਦੀ ਨੂੰ ਨਾਲ ਲੈਕੇ ਬੈਂਕ ਵਿੱਚ ਗਿਆਂ ਤਾਂ ਮੈਨੇਜਰ ਨੇ ਵੀ ਕੋਈ ਚੰਗਾ ਵਤੀਰਾ ਨਹੀਂ ਕੀਤਾ। ਬੈਂਕ ਪ੍ਰਬੰਧਕਾਂ ਅਤੇ ਪ੍ਰਬੰਧਾਂ ਦੀ ਨਲਾਇਕੀ ਦਾ ਗਾਹਕਾਂ ਨੂੰ ਭਾਰੀ ਨੁਕਸਾਨ ਝਲੱਣਾ ਪੈ ਰਿਹਾ ਹੈ। ਉਨਾਂ ਦੋਸ਼ ਲਗਾਂਉਦਿਆਂ ਕਿਹਾ ਕਿ ਜੇਕਰ ਮੁੱਖਮਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਖਾਤੇ ਵਿੱਚੋਂ ਧੋਖਾਧੜੀ ਨਾਲ ਕੁੱਝ ਲੱਖ ਰੁਪਏ ਦੋਸੀ ਵਲੋਂ ਕੱਢ ਲਏ ਗਏ ਤਾਂ ਸਿਰਫ 24 ਘੰਟਿਆਂ ਦੇ ਸਮੇਂ ਵਿੱਚ ਅਪਰਾਧੀ ਦੀ ਤਲਾਸ਼ ਕਰਕੇ ਸਲਾਖਾਂ ਪਿਛੇ ਪਹੁੰਚਾ ਦਿੱਤਾ ਗਿਆ ਅਤੇ ਰਕਮ ਵੀ ਵਸੂਲ ਕਰਵਾ ਲਈ ਗਈ ਪਰ ਆਮ ਗਰੀਬ ਲੋਕਾਂ ਦੀ ਮਦਦ ਕਰਨ ਲਈ ਪ੍ਰਸ਼ਾਸ਼ਨ ਦਾ ਕੋਈ ਵੀ ਮਹਿਕਮਾ ਕੋਈ ਕਾਰਵਾਈ ਲਹੀਂ ਕਰਦਾ। ਇਸ ਸਮੇਂ ਸਾਬਕਾ ਸਰਪੰਚ ਗੁਰਲਾਲ ਸਿੰਘ, ਗੁਰਨਾਮ ਸਿੰਘ ਜੈਲਦਾਰ, ਹਰਚਰਨ ਸਿੰਘ, ਜਗਜੀਤ ਸਿੰਘ ਜਗ, ਹਰਬੰਸ ਸਿੰਘ, ਕੋਰ ਸਿੰਘ, ਸੁਖਦਰਸ਼ਨ ਸਿੰਘ ਆਦਿ ਹਾਜਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।