ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਮੁਹੰਮਦ ਇਸਮਾਇਲ ਨੇ ਸੈਕੜੇ ਵਰਕਰਾਂ ਸਮੇਤ ਛੱਡਿਆ ਅਕਾਲੀ ਦਲ

mohamed-ismail-leaves-akali-dal-hundreds-workers

ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਮੁਹੰਮਦ ਇਸਮਾਇਲ ਨੇ ਸੈਕੜੇ ਵਰਕਰਾਂ ਸਮੇਤ ਛੱਡਿਆ ਅਕਾਲੀ ਦਲ

ਮਾਲੇਰਕੋਟਲਾ, (ਗੁਰਤੇਜ ਜੋਸ਼ੀ) ਨਵਾਬੀ ਸ਼ਹਿਰ ਅਤੇ ਹਾਅ-ਦਾ-ਨਾਅਰਾ ਦੀ ਧਰਤੀ ਨਾਲ ਜਾਣੇ ਜਾਂਦੇ ਸ਼ਹਿਰ ਮਾਲੇਰਕੋਟਲਾ ‘ਚ ਸ੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਮੌਕੇ ਵੱਡਾ ਝਟਕਾ ਲੱਘਿਆ ਜਦੋਂ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੌਜ਼ੂਦਾ ਕੌਂਸਲਰ ਕਾ. ਮੁਹੰਮਦ ਇਸਮਾਇਲ ਨੇ ਕਰੀਬ ਡੇਢ ਸੌ ਅਕਾਲੀ ਆਗੂ ਤੇ ਵਰਕਰਾਂ ਸਮੇਤ ਸ੍ਰੋਮਣੀ ਅਕਾਲੀ ਦਲ (ਬਾਦਲ) ਛੱਡਣ ਦਾ ਐਲਾਨ ਕਰ ਦਿੱਤਾ

ਕਾ. ਇਸਮਾਇਲ 14 ਮਾਰਚ 2015 ਤੋਂ 24 ਅਪ੍ਰੈਲ 2017 ਤੱਕ ਸ੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ ਅਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਰਾਜ ਅੰਦਰ 23 ਮਾਰਚ 2003 ਤੋਂ 22 ਮਾਰਚ 2005 ਤੱਕ ਉਨ੍ਹਾਂ ਦੀ ਪਤਨੀ ਬੀਬੀ ਭੋਲੀ ਇਸਮਾਇਲ ਵੀ ਮਲੇਰਕੋਟਲਾ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁਕੀ ਹੈਇਸ ਸਬੰਧੀ ਸਥਾਨਕ ਕਾਰਨੈਟ ਕੈਫੇ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਕਾ. ਮੁਹੰਮਦ ਇਸਮਾਇਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਲੀਮੈਂਟ ਵਿਚ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿਚ ਵੋਟ ਪਾ ਕੇ ਸ੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀਆਂ ਮੁਸਲਿਮ ਵਿਰੋਧੀ ਨੀਤੀਆਂ ਦਾ ਸਮੱਰਥਨ ਕੀਤਾ ਹੈ ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ

ਨਾਗਰਿਕਤਾ ਸੋਧ ਬਿਲ ਦੇ ਨਾਗਰਿਕਤਾ ਸੋਧ ਕਨੂੰਨ ਬਣੇ ਨੂੰ ਦੋ ਮਹੀਨੇ ਲੰਘਣ ਦੇ ਬਾਵਜ਼ੂਦ ਸ੍ਰੋਮਣੀ ਅਕਾਲੀ ਦਲ ਵਿਚ ਹੀ ਬਣੇ ਰਹਿਣ ਸਬੰਧੀ ਕਾ. ਇਸਮਾਇਲ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਸ੍ਰੋਮਣੀ ਅਕਾਲੀ ਦਲ ਦੇ ਸੀ.ਏ.ਏ. ਬਾਰੇ ਸਟੈਂਡ ਖਿਲਾਫ ਰੋਸ ਵਜੋਂ ਦੋ ਮਹੀਨਿਆਂ ਤੋਂ ਹੀ ਘਰ ਬੈਠੇ ਸਨ ਪਰੰਤੂ ਕੁਝ ਅਕਾਲੀ ਕੌਂਸਲਰਾਂ ਵੱਲੋਂ ਇਕੱਠੇ ਹੋ ਕੇ ਹੀ ਪਾਰਟੀ ਛੱਡਣ ਦਾ ਐਲਾਨ ਕਰਨ ਦੇ ਦਿਤੇ ਭਰੋਸੇ ਕਾਰਨ ਫੈਸਲਾ ਕਰਨ ‘ਚ ਦੇਰੀ ਹੋ ਗਈ ਉਨ੍ਹਾਂ ਸ੍ਰੋਮਣੀ ਅਕਾਲੀ ਦਲ(ਬਾਦਲ) ਵਿਚ ਬੈਠੇ ਮੁਸਲਿਮ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਵੇਲੇ ਕੌਮ ਲਈ ਕੁਰਬਾਨੀ ਕਰਨ ਦਾ ਮੌਕਾ ਹੈ ਅਤੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ(ਬਾਦਲ) ਨੂੰ ਛੱਡ ਕੇ ਆਪਣੀ ਕੌਮ ਨਾਲ ਖੜ੍ਹਨਾ ਚਾਹੀਦਾ ਹੈ

ਸ੍ਰੋਮਣੀ ਅਕਾਲ ਦਲ ਸਰਕਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਕਾ. ਇਮਾਇਲ ਦੇ ਨਾਲ ਸ੍ਰੋਮਣੀ ਅਕਾਲੀ ਦਲ ਛੱਡਣ ਵਾਲੇ ਅਹਿਮ ਅਕਾਲੀ ਆਗੂਆਂ ਵਿਚ ਸਥਾਨਕ ਸੀਨੀਅਰ ਅਕਾਲੀ ਆਗੂ ਗੁਲਜਾਰ ਖਾਂ ਧਾਲੀਵਾਲ, ਹਾਜੀ ਮੁਹੰਮਦ ਅਖਤਰ, ਮੁਹੰਮਦ ਸਮਸ਼ਾਦ ਸਾਦੂ, ਮੁਹੰਮਦ ਲਿਆਕਤ, ਬਾਬੂ ਆੜ੍ਹਤੀਆ ਅਤੇ ਅਬਦੁਲ ਸਤਾਰ ਤੋ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਵਰਕਰ ਆਦਿ ਸ਼ਾਮਿਲ ਹਨ ਇਸ ਬਾਰੇ ਜਦੋ ਸ੍ਰੋਮਣੀ ਅਕਾਲ ਦਲ(ਬ) ਸਰਕਲ ਸੰਗਰੂਰ ਦੇ ਜਿਲਾ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨਾ ਕਿ ਕੁੱਝ ਲੋਕਾ ਵੱਲੋ ਇਸ ਕਾਨੂੰਨ ਦੀ ਆੜ ਲੈ ਕੇ ਅਕਾਲੀ ਦਲ ਛੱਡਣਾ ਉਨਾਂ ਦਾ ਆਪਣਾ ਨਿਜੀ ਫੈਸਲਾ ਹੈ,ਇਸ ਨਾਲ ਪਾਰਟੀ ਨੁੰ ਕੋਈ ਫਰਕ ਨਹੀ ਪੈਣ ਵਾਲਾਸਾਡੀ ਪਾਰਟੀ ਨੇ ਇਹ ਕਾਨੁੰਨ ਲਾਗੁ ਕਰਨ ਦਾ ਵਿਰੋਧ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।