ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਦੇਸ਼ ਡਾਟ ਡਿੱਗਣ ਨਾਲ...

    ਡਾਟ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਦੂਸਰਾ ਗੰਭੀਰ ਜਖਮੀ

    One died and another was seriously injured by falling the dot

    ਨਗਰ ਕੌਂਸਲ ਅਮਲੋਹ ਵਿਖੇ ਬਾਥਰੂਮ ਕਰ ਰਹੇ ਸੀ ਤਿਆਰ

    ਅਮਲੋਹ, (ਅਨਿਲ ਲੁਟਾਵਾ)। ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਬਾਥਰੂਮ ਦੀ ਤਿਆਰੀ ਕਰਦੇ ਦੋ ਮਜ਼ਦੂਰਾਂ ਉਪਰ ਡਾਟ ਡਿੱਗ (died) ਜਾਣ ਨਾਲ ਇੱਕ ਦੀ ਮੌਤ ਅਤੇ ਦੂਸਰਾ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਵਿਜੈ ਕੁਮਾਰ ਅਤੇ ਹਰੀ ਲਾਲ ਬਾਥਰੂਮ ਤਿਆਰ ਕਰ ਰਹੇ ਸਨ ਅਤੇ ਅਚਾਨਕ ਉਨ੍ਹਾਂ ਉਪਰ ਦਰਵਾਜ਼ੇ ‘ਤੇ ਲੱਗੀ ਡਾਟ ਡਿੱਗਣ ਕਾਰਨ ਦੋਨੋਂ ਮਜ਼ਦੂਰ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ।

    died | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਓ ਲਾਜਿੰਦਰਜੀਤ ਵਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਮਜ਼ਦੂਰਾਂ ਨੂੰ ਲਿਆਂਦਾ ਗਿਆ ਸੀ ਵਿਜੈ ਕੁਮਾਰ ਨਾਮੀ ਮਜ਼ਦੂਰ ਦੀ ਮੌਤ ਹੋ ਚੁੱਕੀ ਸੀ ਤੇ ਹਰੀ ਲਾਲ ਗੰਭੀਰ ਰੂਪ ਵਿੱਚ ਜਖਮੀ ਸੀ ਅਤੇ ਹਰੀ ਲਾਲ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ ਤੇ ਸਾਡੇ ਵੱਲੋਂ ਇਹ ਮਾਮਲਾ ਅਮਲੋਹ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here