ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News ਖੜ੍ਹੇ ਟਰੱਕ ਨਾ...

    ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਪਿਓ ਪੁੱਤ ਦੀ ਮੌਤ

    The car collided with a parked truck

    Accident | ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਪਿਓ ਪੁੱਤ ਦੀ ਮੌਤ

    ਜੀਰਾ (ਸੁਭਮ ਖੁਰਾਣਾ) |Accident ਬੀਤੀ ਰਾਤ ਜ਼ੀਰਾ ਨੇੜਲੇ ਪਿੰਡ ਸੇਖਵਾਂ ਵਿਖੇ ਤਲਵੰਡੀ ਭਾਈ ਵੱਲੋ ਆ ਰਹੀ ਤੇਜ ਰਫਤਾਰ ਕਾਰ ਖੜ੍ਹੇ ਤੂੜੀ ਦੇ ਭਰੇ ਟਰੱਕ ਦੇ ਪਿੱਛੇ ਵੰ ਜਾਣ ਕਾਰਨ ਵੱਡਾ ਸੜਕ ਹਾਦਸੇ ਵਾਪਰ ਗਿਆ । ਇਸ ਘਟਨਾ ਵਿੱਚ ਕਾਰ ਸਵਾਰ ਪਿਓ ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਇਕੱਤਰ ਵੇਰਵਿਆਂ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤਲਵੰਡੀ ਭਾਈ ਆਪਣੀ ਕਾਰ ਨੰਬਰ ਪੀ ਬੀ 30-9008 ਤੇ ਸਵਾਰ ਹੋ ਕੇ ਆਪਣੇ ਪੁੱਤਰ ਫਤਿਹ ਸਿੰਘ ਸਮੇਤ ਪਿੰਡ ਸੇਖਵਾਂ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ ਕਿ ਅਚਾਨਕ ਉਸ ਦੀ ਕਾਰ ਸੜਕ ਤੇ ਖੜ੍ਹੇ ਤੂੜੀ ਵਾਲੇ ਟਰੱਕ ਨੰਬਰ ਪੀ ਬੀ 05- 9901 ਨਾਲ ਟਕਰਾ ਗਈ ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਬਿਲਕੁੱਲ ਭੁੰਗ ਦੇ ਹੇਠਾਂ ਵੜ ਗਈ Accident

    ਜਿਸ ਕਾਰਨ ਕਾਰ ਸਵਾਰ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਉਸ ਦੇ ਪੁੱਤਰ ਫਤਿਹ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਮਾਸੂਮ ਫਤਿਹ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਸੁਰਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਘਟਨਾ ਦਾ ਪਤਾ ਲੱਗਣ ਤੇ ਥਾਣਾ ਸਦਰ ਜ਼ੀਰਾ ਵੱਲੋਂ ਏ ਐੱਸ ਆਈ ਸੁਰਿੰਦਰਪਾਲ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਮੁਕੱਦਮਾ ਦਰਜ ਕੀਤਾ

    ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰਪਾਲ ਸਿੰਘ ਏਐੱਸਆਈ ਨੇ ਦੱਸਿਆ ਕਿ ਟਰੱਕ ਡਰਾਈਵਰ ਕਰਮਜੀਤ ਸਿੰਘ ਪੁੱਤਰ ਵਜੀਰ ਸਿੰਘ ਘਟਨਾ ਸਥਾਨ ਤੋਂ ਫਰਾਰ ਹੈ ਜਦੋਂ ਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਜਾਰੀ ਕਰ ਦਿੱਤੀ ਹੈ ਉਧਰ ਅੱਜ ਮ੍ਰਿਤਕ ਸੁਰਿੰਦਰ ਸਿੰਘ ਦਾ ਸਿਵਲ ਹਸਪਤਾਲ ਜ਼ੀਰਾ ਵਿਖੇ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਇਸ ਘਟਨਾ ਨਾਲ ਜ਼ੀਰਾ ਅਤੇ ਤਲਵੰਡੀ ਭਾਈ ਇਲਾਕੇ ਵਿੱਚ ਸੋਗ ਦੀ ਲਹਿਰ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here