ਦੰਦ ਗਏ ਸਵਾਦ ਗਿਆ…

take-care-beautiful-teeth-way

ਇਸ ਤਰ੍ਹਾਂ ਰੱਖੋ ਆਪਣੇ ਸੁੰਦਰ ਦੰਦਾਂ ਦਾ ਖਿਆਲ

ਸਿਹਤਮੰਦ ਦੰਦਾਂ ਲਈ ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਖਾਣ ਤੋਂ ਬਾਅਦ ਬੁਰਸ਼ ਕਰਨਾ ਜ਼ਰੂਰੀ ਹੈ ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ ‘ਚ ਬਿਨਾ ਪੇਸਟ ਦੇ ਖਾਲੀ ਬੁਰਸ਼ ਘੁਮਾ ਲਓ ਯਕੀਨਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ. Take care teeth

take-care-beautiful-teeth-way

ਦੰਦ ਚਿਹਰੇ ਦੀ ਖੂਬਸੂਰਤੀ ‘ਚ ਚਾਰ-ਚੰਨ ਲਾਉਂਦੇ ਹਨ ਪਰ ਦੰਦਾਂ ਦੀ ਠੀਕ ਢੰਗ ਨਾਲ ਸੰਭਾਲ ਨਾ ਹੋਣ ਕਾਰਨ ਇਹ ਸਫੈਦ ਤੋਂ ਪੀਲੇ ਹੋ ਜਾਂਦੇ ਹਨ ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਦੰਦਾਂ ਦੇ ਇਨੈਮਲ ‘ਤੇ ਬਹੁਤ ਅਸਰ ਹੁੰਦਾ ਹੈ ਇਸ ਲਈ ਦੰਦਾਂ ਦੀ ਰੋਜ਼ਾਨਾ ਦੇਖਭਾਲ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਮੂੰੰਹ ‘ਚ ਇੱਕ ਘੁੱਟ ਪਾਣੀ ਭਰੋ ਅਤੇ ਕੁਰਲਾ ਕਰੋ ਕੁਰਲਾ ਕਰਨ ਤੋਂ ਬਾਅਦ ਉਸ ਪਾਣੀ ਨੂੰ ਬਾਹਰ ਸੁੱਟਣ ਦੀ ਬਜਾਇ, ਅੰਦਰ ਹੀ ਲੈ ਜਾਓ ਇਸ ਨਾਲ ਖਾਣੇ ਦੇ ਜੋ ਕਣ ਦੰਦਾਂ ‘ਚ ਫਸੇ ਹਨ, ਉਹ ਪਾਣੀ ਨਾਲ ਅੰਦਰ ਚਲੇ ਜਾਣਗੇ.

ਸਾਫਟ-ਬੁਰਸ਼ ਨਾਲ ਦੰਦਾਂ ਨੂੰ ਸਾਫ ਕਰਨਾ

ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ, ਦਿਨ ‘ਚ ਘੱਟੋ-ਘੱਟ ਦੋ ਵਾਰ ਬੁਰਸ਼ ਜ਼ਰੂਰ ਕਰੋ ਅਜਿਹਾ ਕਰਨ ਨਾਲ ਜੋ ਵੀ ਤੁਹਾਡੇ ਦੰਦਾਂ ‘ਚ ਫਸਿਆ ਹੈ, ਉਹ ਨਿਕਲ ਜਾਵੇਗਾ, ਬੈਕਟੀਰੀਆ ਖਤਮ ਹੋ ਜਾਣਗੇ, ਦੰਦ ਬਹੁਤ ਮਜ਼ਬੂਤ ਰਹਿਣਗੇ, ਮਸੂੜਿਆਂ ਦੀ ਬਿਮਾਰੀ ਠੀਕ ਹੋਵੇਗੀ ਅਤੇ ਮੂੰਹ ‘ਚੋਂ ਬਦਬੂ ਵੀ ਨਹੀਂ ਆਵੇਗੀ ਪਰ ਇਸ ਲਈ ਜ਼ਰੂਰੀ ਹੈ ਕਿ ਦੰਦਾਂ ਨੂੰ ਸਾਫਟ-ਬੁਰਸ਼ ਨਾਲ ਹੀ ਸਾਫ ਕੀਤਾ ਜਾਵੇ ਬੇਹੱਦ ਜ਼ਿਆਦਾ ਹਾਰਡ ਬੁਰਸ਼ ਮਸੂੜਿਆਂ ਲਈ ਠੀਕ ਨਹੀਂ ਹੁੰਦਾ.

ਚਾਕਲੇਟ ਖਾਣ ਤੋਂ ਬਾਅਦ

ਕੁਝ ਮਿੱਠਾ ਖਾਣ ਤੋਂ ਬਾਅਦ, ਖਾਸ ਤੌਰ ਚਾਕਲੇਟ ਖਾਣ ਤੋਂ ਬਾਅਦ, ਪਾਣੀ ਨਾਲ ਬੁਰਸ਼ ਜ਼ਰੂਰ ਕਰੋ, ਇਸ ਨਾਲ ਦੰਦਾਂ ‘ਚ ਕੈਵਿਟੀ ਦੀ ਸਮੱਸਿਆ ਨਹੀਂ ਰਹੇਗੀ.

ਖਾਣੇ ਤੋਂ ਬਾਅਦ ਬੁਰਸ਼

ਦੰਦਾਂ ਲਈ ਬਿਹਤਰ ਹੈ ਕਿ ਜਦੋਂ ਵੀ ਤੁਸੀਂ ਖਾਣਾ ਲਓ, ਤਾਂ ਉਸ ਤੋਂ ਬਾਅਦ ਸਾਫਟ ਬੁਰਸ਼ ਕਰੋ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪੇਸਟ ਦੀ ਹੀ ਵਰਤੋਂ ਕਰੋ ਤੁਸੀਂ ਸਾਦੇ ਪਾਣੀ ਨਾਲ ਵੀ ਸਾਫਟ-ਬੁਰਸ਼ ਕਰੋ ਤਾਂ ਵੀ ਠੀਕ ਹੈ ਅਜਿਹਾ ਕਰਨ ਨਾਲ ਦੰਦਾਂ ‘ਚ ਜੋ ਵੀ ਫਸਿਆ ਹੈ, ਉਹ ਨਿਕਲ ਜਾਵੇਗਾ.

ਐੱਮਐੱਸਜੀ ਗਜ਼ਬ ਦੰਤ ਮੰਜਨ ਅਤੇ ਟੂਥਪੇਸਟ ਦਸ-ਦਸ

ਦੰਦਾਂ ‘ਚ ਦਰਦ ਅਤੇ ਮਸੂੜਿਆਂ ਲਈ ਆਯੁਰਵੈਦਿਕ ਜੜ੍ਹੀਆਂ-ਬੂਟੀਆਂ ਨਾਲ ਬਣਾਇਆ ਗਿਆ ‘ਗਜ਼ਬ ਦੰਤ ਮੰਜਨ’ ਬਹੁਤ ਫਾਇਦੇਮੰਦ ਹੈ ਇਸ ਨੂੰ ਪ੍ਰਯੋਗ ‘ਚ ਲਿਆਉਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਇਹ ਮਾਊਥ ਫ੍ਰੈਸ਼ਨਰ ਦਾ ਕੰਮ ਕਰਦਾ ਹੈ ਇਹ ਦੰਦਾਂ ਦੇ ਨਾਲ-ਨਾਲ ਜੀਭ ਦੀ ਵੀ ਸਫਾਈ ਕਰਦਾ ਹੈ ਇਸ ਲਈ ‘ਗਜ਼ਬ ਦੰਤ ਮੰਜਨ’ ਕੁਝ ਦੇਰ ਜੀਭ ‘ਤੇ ਲਗਾ ਕੇ ਰੱਖੋ ਕੁਝ ਹੀ ਸਕਿੰਟਾਂ ‘ਚ ਤੁਹਾਡੀ ਜੀਭ ‘ਤੇ ਜੰਮੀ ਹੋਈ ਪਰਤ ਆਪਣੇ ਆਪ ਲਾਰ ਦੇ ਰਸਤੇ ਵਹਿ ਜਾਵੇਗੀ ਇਸ ਦੀ ਵਰਤੋਂ ਨਾਲ ਮਸੂੜੇ ਵੀ ਮਜ਼ਬੂਤ ਹੁੰਦੇ ਹਨ

ਨਿੰਬੂ

ਨਿੰਬੂ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਕੇ ਪੀਸ ਲਓ ਅਤੇ ਇਸ ਨੂੰ ਮੰਜਨ ਦੇ ਰੂਪ ਵਜੋਂ ਵਰਤੋਂ ਇਸ ਨਾਲ ਦੰਦਾਂ ‘ਚ ਚਮਕ ਆਵੇਗੀ ਇਸ ਤਰ੍ਹਾਂ ਨਮਕ, ਸਰ੍ਹੋਂ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਰੋਜ਼ਾਨਾ ਮੰਜਨ ਕਰਨ ਨਾਲ ਵੀ ਦੰਦਾਂ ‘ਚ ਚਮਕ ਆ ਜਾਂਦੀ ਹੈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।