karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਪੰਜਾਬ ਕਰਾਟੇ ਫੈਡਰੇਸ਼ਨ ਦੇ ਪ੍ਰਧਾਨ ਅਰਮਾਨ ਸਿੰਘ ਨੇ ਦੱਸਿਆ ਕਿ ਇਸ ਚੈਪੀਅਨਸਿਪ ਵਿੱਚ ਦਿੱਲੀ, ਪੰਜਾਬ, ਹਰਿਆਣਾ , ਹੈਦਰਾਬਾਦ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਰਾਜਾਂ ਦੇ 215 ਖਿਡਾਰੀਆਂ ਨੇ ਸਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ 2 ਦਿਨ ਚੱਲੀ ਇਸ ਚੈਪੀਅਨਸਿਪ ਵਿੱਚ ਖਿਡਾਰੀਆਂ ਨੇ ਉਮਦਾ ਪ੍ਰਦਰਸ਼ਨ ਕੀਤਾ। ਇਸ ਚੈਪੀਅਨਸ਼ਿਪ ਵਿੱਚ ਹਰਿਆਣਾ ਰਾਜ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਦਿੱਲੀ ਤੀਜੇ ਸਥਾਨ ‘ਤੇ ਰਿਹਾ। ਉਨ੍ਹਾਂ ਦੱਸਿਆ ਕਿ ਚੀਫ ਇੰਨਸਟਰੱਕਰ ਦਿਨੇਸ਼ ਕੁਮਾਰ ਕਾਦਿਆਨ ਨੇ ਪਹੁੰਚੇ ਖਿਡਾਰੀਆਂ ਨੂੰ ਆਪਸੀ ਭਾਈਚਾਰੇ ਅਤੇ ਇਮਾਨਦਾਰੀ ਦਾ ਪਾਠ ਪੜਾਇਆ। ਇਸ ਮੌਕੇ ਕੁਲਦੀਪ ਕੁਮਾਰ ਆਸਟ੍ਰੇਲੀਆਂ ਸਮੇਤ ਹੋਰ ਵੀ ਆਗੂ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।