ਨਡਾਲ ਜਿੱਤੇ, ਸ਼ਾਰਾਪੋਵਾ ਪਹਿਲੇ ਹੀ ਗੇੜ ‘ਚੋਂ ਬਾਹਰ

rafeal Nadal wins, maria Sharapova out the round

ਨਡਾਲ ਜਿੱਤੇ, ਸ਼ਾਰਾਪੋਵਾ ਪਹਿਲੇ ਹੀ ਗੇੜ ‘ਚੋਂ ਬਾਹਰ

ਮੈਲਬੌਰਨ | ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੇਮ ਅਸਟਰੇਲੀਅਨ ਓਪਨ ‘ਚ ਜੇਤੂ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲ ਦੇ ਦੂਜੇ ਗੇੜ ‘ਚ ਜਗ੍ਹਾ ਬਣ ਲਈ ਪਰ ਮਹਿਲਾ ਵਰਗ ‘ਚ ਸਾਬਕਾ ਨੰਬਰ ਇੱਕ ਰੂਸ ਦੇ ਮਾਰੀਆ ਸ਼ਾਰਾਪੋਵਾ ਪਹਿਲੇ ਹੀ ਗੇੜ ‘ਚੋਂ ਬਾਹਰ ਹੋ ਗਈ ਹੈ ਟਾਪ ਦਰਜਾ ਅਤੇ 19 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨਡਾਲ ਹੁਣ ਰੋਜਰ ਫੈਡਰਰ ਦੇ 20 ਖਿਤਾਬਾਂ ਤੋਂ ਇੱਕ ਕਦਮ ਹੀ ਦੂਰ ਹੈ ਅਤੇ ਮੈਲਬੌਰਨ ਪਾਰਕ ‘ਚ ਸਿੰਗਲ ਦੇ ਪਹਿਲੇ ਗੇੜ ‘ਚ ਉਨ੍ਹਾਂ ਨੇ ਗੈਰ ਦਰਜਾ ਬੋਲੀਵੀਆਈ ਹਿਊਗੋ ਡੇਲੀਅਨ ਖਿਲਾਫ 6-2, 6-3, 6-0 ਨਾਲ ਅਸਾਨ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਵਧੀਆ ਸ਼ੁਰੂਆਤ ਕੀਤੀ

33 ਸਾਲ ਦੇ ਸਾਬਕਾ ਫ੍ਰੈਂਚ ਅਤੇ ਯੂਐਸ ਓਪਨ ਚੈਂਪੀਅਨ ਨੇ ਜਿੱਤ ਤੋਂ ਬਾਅਦ ਕਿਹਾ, ਮੈਨੂੰ ਸਿਰਫ ਇਸ ਗੱਲ ਦੀ ਚਿੰਤਾ ਹੈ ਕਿ ਮੈਂ ਆਪਣੇ ਸਰਵਉਚ ਪੱਧਰ ਤੱਕ ਕਿਵੇਂ ਜਾਵਾਂਗਾ ਮੈਂ 20 ਜਾਂ 15 ਜਾਂ 16 ਖਿਤਾਬਾਂ ਦੀ ਪਰਵਾਹ ਨਹੀਂ ਕਰਦਾ ਮੈਂ ਸਿਰਫ ਅੱਗੇ ਵਧਦੇ ਰਹਿਣ ਬਾਰੇ ਸੋਚਦਾ ਹਾਂ ਮੈਂ ਆਪਣੇ ਟੈਨਿਸ ਕਰੀਅਰ ਦਾ ਮਜ਼ਾ ਲੈ ਰਿਹਾ ਹਾਂ ਉਨ੍ਹਾਂ ਦਾ ਅਗਲਾ ਫੇਡੇਰੀਕੋ ਡੇਲਬੋਨਿਸ ਜਾਂ ਜੋਓ ਸੋਸਾ ਨਾਲ ਹੋਵੇਗਾ ਨਡਾਲ ਨੇ ਕਰੀਅਰ ‘ਚ ਸਿਰਫ ਇੱਕ ਵਾਰ ਸਾਲ 2009 ‘ਚ ਅਸਟਰੇਲੀਅਨ ਓਪਨ ਖਿਤਾਬ ਜਿੱਤਿਆ ਸੀ, ਇੱਥੇ ਉਨ੍ਹਾਂ ਨੇ ਫੈਡਰਰ ਨੂੰ ਫਾਈਨਲ ‘ਚ ਹਰਾਇਆ ਸੀ ਉਸ ਤੋਂ ਬਾਅਦ ਨਡਾਲ ਨੂੰ ਚਾਰ ਵਾਰ ਮੈਲਬੌਰਨ ਦੇ ਖਿਤਾਬੀ ਮੁਕਾਬਲੇ ‘ਚ ਹਾਰਨਾ ਪਿਆ ਹੈ

32 ਸਾਲਾਂ ਖਿਡਾਰੀ ਦੇ ਕਰੀਅਰ ‘ਤੇ ਸਵਾਲ ਉੱਠ ਰਹੇ ਹਨ

ਦੂਜੇ ਪਾਸੇ ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਹੀ ਪੰਜ ਵਾਰ ਦੀ ਗ੍ਰੈਂਡ ਸਲੇਮ ਚੈਂਪੀਅਨ ਸ਼ਾਰਾਪੋਵਾ ਦਾ ਬੋਰੀਆ ਬਿਸਤਰਾ ਬੰਨ੍ਹ ਗਿਆ ਜਿਸ ਤੋਂ ਬਾਅਦ 32 ਸਾਲਾਂ ਖਿਡਾਰੀ ਦੇ ਕਰੀਅਰ ‘ਤੇ ਸਵਾਲ ਉੱਠ ਰਹੇ ਹਨ ਸ਼ਾਰਾਪੋਵਾ ਨੂੰ 19ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਹੱਥੋਂ ਲਗਾਤਾਰ ਸੈੱਟਾਂ  ‘ਚ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੋਰ ਮੁਕਾਬਲਿਆਂ ‘ਚ 26 ਸਾਲ ਦੇ ਆਸਟਰੀਆਈ ਖਿਡਾਰੀ ਅਤੇ ਪੰਜਵਾਂ ਦਰਜਾ ਡੋਮਿਨਿਕ ਥਿਏਮ ਨੇ ਫਰਾਂਸ ਦੇ ਏਡ੍ਰੀਅਨ ਮਨਾਰੀਓ ਨੂੰ 6-3, 7-5, 6-2 ਨਾਲ ਲਗਾਤਾਰ ਸੈੱਟਾਂ ‘ਚ ਹਾਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ

ਉਹ ਬੀਤੇ ਸਾਲ ਰੋਲਾਂ ਗੈਰੋਂ ਦੇ ਫਾਈਨਲ ‘ਚ ਪਹੁੰਚੇ ਸਨ 5ਵਾਂ ਦਰਜਾ ਸਵਿੱਟਜਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਦਾਮਿਰ ਝੂਮੁਰ ਨੂੰ 7-6, 6-7, 6-4, 6-4 ਨਾਲ ਹਰਾ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਜਦੋਂਕਿ 12ਵਾਂ ਦਰਜਾ ਇਟਲੀ ਦੇ ਫਾਬਿਓ ਫੋਗਨਿਨੀ ਨੇ ਅਮਰੀਕਾ ਦੇ ਰਿਲੀ ਓਪੇਲਕਾ ਨੂੰ 3-6, 6-7, 6-4, 6-3, 7-6 ਨਾਲ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾਇਆ 10ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੇ ਚੀਨੀ ਤਾਈਪੇ ਦੇ ਐਨ ਸੁਨ ਲੂ ਨੂੰ ਲਗਾਤਾਰ ਸੈੱਟਾਂ ‘ਚ 6-1, 6-4, 6-2 ਨਾਲ ਹਰਾ ਕੇ ਅਸਾਨ ਜਿੱਤ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Nadal wins, Sharapova out the round