ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਟਰੱਕ-ਸਕਾਰਪੀਓ ...

    ਟਰੱਕ-ਸਕਾਰਪੀਓ ਦੀ ਟੱਕਰ ‘ਚ ਸੱਤ ਜਣਿਆਂ ਦੀ ਮੌਤ

    ਟਰੱਕ-ਸਕਾਰਪੀਓ ਦੀ ਟੱਕਰ ‘ਚ ਸੱਤ ਜਣਿਆਂ ਦੀ ਮੌਤ
    ਇੱਕ ਜਣਾ ਗੰਭੀਰ ਜ਼ਖਮੀ, ਦੇਰ ਰਾਤ ਵਾਪਰੀ ਘਟਨਾ

    ਜੈਪੁਰ, ਏਜੰਸੀ। ਰਾਜਸਥਾਨ ‘ਚ ਚੁਰੂ ਜ਼ਿਲ੍ਹੇ ਦੇ ਸਾਲਾਸਰ ਥਾਣਾ ਖੇਤਰ ‘ਚ ਕੱਲ੍ਹ ਦੇਰ ਰਾਤ ਇੱਕ ਸਕਾਰਪੀਓ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਦੇਰ ਰਾਤ ਰਾਸ਼ਟਰੀ ਰਾਜਮਾਰਗ 58 ‘ਤੇ ਸਕਾਰਪੀਓ ‘ਚ ਅੱਠ ਵਿਅਕਤੀ ਡੇਗਾਨਾ ਵੱਲ ਜਾ ਰਹੇ ਸਨ ਕਿ ਟੋਲਨਾਕੇ ਕੋਲ ਨਾਮਾ ਪਿੰਡ ‘ਚ ਅਚਾਨਕ ਤੇਜ਼ੀ ਨਾਲ ਜਾ ਰਹੀ ਸਕਾਰਪੀਓ ਸਾਹਮਣੇ ਜਾ ਰਹੇ ਟਰੱਕ ਦੇ ਪਿੱਛੇ ਟਕਰਾ ਗਈ। ਇਸ ਨਾਲ ਇਮਰਾਨ ਖਾਨ, ਗਾਜੀ ਖਾਨ, ਇਮਰਾਨ ਖਾਨ, ਰਫੀਕ, ਬਾਬੂ ਖਾਨ, ਇਕਬਾਲ ਅਤੇ ਇੱਕ ਹੋਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਖੁਸ਼ੀ ਮੁਹੰਮਦ ਜ਼ਖਮੀ ਹੋ ਗਿਆ। ਉਸ ਨੂੰ ਸੀਕਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Seven People

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here