ਆਸਟਰੇਲੀਆ ਨੇ ਦਿੱਤਾ 287 ਦੌੜਾਂ ਦਾ ਟੀਚਾ

india vs Australia

india vs Australia | 1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ

ਬੰਗਲੌਰ, ਏਜੰਸੀ। ਆਸਟਰੇਲੀਆ ਨੇ ਤਿੰਨ ਵਨਡੇ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 286 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਦਾ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਸ਼ਿਖਰ ਧਵਨ ਸੱਟ ਲੱਗਣ ਕਾਰਨ ਬੱਲੇਬਾਜ਼ੀ ਕਰਨ ਨਹੀਂ ਆਏ। ਰੋਹਿਤ ਨੇ ਇਸ ਦੌਰਾਨ ਵਨਡੇ ਮੈਚਾਂ ਵਿੱਚ ਆਪਣੀਆਂ 9000 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। india vs Australia

ਕੋਹਲੀ ਨੇ 194 ਮੈਚਾਂ ਵਿਚ ਅਜਿਹਾ ਕੀਤਾ ਸੀ। ਉਥੇ ਹੀ ਰੋਹਿਤ ਨੇ 217 ਮੈਚ ਲਏ। ਇਸ ਤੋਂ ਪਹਿਲਾਂ ਸਟੀਵ ਸਮਿਥ ਨੇ 131 ਅਤੇ ਮਾਰਨਾਸ਼ ਲਬੂਸ਼ਾਨੇ ਨੇ ਆਸਟਰੇਲੀਆ ਲਈ 54 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸ਼ਮੀ ਨੇ 4 ਅਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ। ਰਾਜਕੋਟ ‘ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ ‘ਚ ਆਸਟਰੇਲੀਆ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਉਥੇ ਦੂਜੇ ਮੈਚ ‘ਚ ਭਾਰਤ ਨੇ ਵਾਪਸੀ ਕਰਦਿਆਂ ਲੜੀ 1-1 ਨਾਲ ਬਰਾਬਰ ਕਰ ਲਈ। ਅੱਜ ਦਾ ਮੈਚ ਲੜੀ ਕਿਸ ਦੇ ਨਾਂਅ ਜਾਂਦੀ ਹੈ ਦਾ ਫੈਸਲਾ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ