ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਭਾਜਪਾ ਕਰ ਰਹੀ ਹੈ ਪਰੇਸ਼ਾਨ : Priyanka Gandhi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi) ਨੇ ਐਤਵਾਰ ਨੂੰ ਪਾਰਟੀ ਨੇਤਾ ਹਾਰਦਿਕ ਪਟੇਲ ਦੀ ਗ੍ਰਿਫਤਾਰੀ ਸਬੰਧੀ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਆਪਣੇ ਸਮਾਜ ਦੀ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ (ਹਾਰਦਿਕ) ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਸ੍ਰੀਮਤੀ ਵਾਡਰਾ (Priyanka Gandhi) ਨੇ ਟਵੀਟ ਕੀਤੀ ਕਿ “ਭਾਜਪਾ ਵਾਰ-ਵਾਰ ਨੌਜਵਾਨ ਹਾਰਦਿਕ ਪਟੇਲ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਨੌਜਵਾਨਾਂ ਦੇ ਰੁਜ਼ਗਾਰ ਅਤੇ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ”। ਹਾਰਦਿਕ ਨੇ ਆਪਣੀ ਸੁਸਾਇਟੀ ਦੇ ਲੋਕਾਂ ਦੀ ਆਵਾਜ਼ ਚੁੱਕੀ, ਉਨ੍ਹਾਂ ਲਈ ਨੌਕਰੀਆਂ ਦੀ ਮੰਗ ਕੀਤੀ, ਵਜ਼ੀਫੇ ਦੀ ਮੰਗ ਕੀਤੀ।
ਕਿਸਾਨਾਂ ਦੇ ਹੱਕ ਲਈ ਲੜਨ ਵਾਲੇ ਪਟੇਲ ਜੀ ਨੂੰ ਭਾਜਪਾ ਵਾਰ ਵਾਰ ਪਰੇਸ਼ਾਨ ਕਰ ਰਹੀ ਹੈ। ਭਾਜਪਾ ਇਸ ਨੂੰ ‘ਦੇਸ਼ਧ੍ਰੋਹ’ ਕਹਿ ਰਹੀ ਹੈ। ਹਾਰਦਿਕ ਪਟੇਲ ਦੀ ਗ੍ਰਿਫਤਾਰੀ ‘ਤੇ ਸਹਾਇਕ ਪੁਲਿਸ ਕਮਿਸ਼ਨਰ ਰਾਜਦੀਪ ਝਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਅਹਿਮਦਾਬਾਦ ਜ਼ਿਲੇ ਦੇ ਵੀਰਮਗਾਮ ਤਾਲੂਕਾ, ਦੇ ਹੰਸਲਪੁਰ ਚੌਰਾਹੇ ਨੇੜੇ ਫੜਿਆ ਗਿਆ ਸੀ, ਜੋ ਉਸਦਾ ਘਰੇਲੂ ਖੇਤਰ ਵੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ