ਸੀਆਈਡੀ ਤੋਂ ਬਿਨਾਂ ਗ੍ਰਹਿ ਵਿਭਾਗ ਬਿਨਾਂ ਅੱਖ, ਕੰਨ ਅਤੇ ਨੱਕ ਵਾਂਗ, ਨਹੀਂ ਚਲ ਸਕਦਾ ਇਸ ਤੋਂ ਬਿਨਾਂ ਕੰਮ : ਅਨੀਲ ਵਿਜ
ਕਿਹਾ, ਹਾਈ ਕਮਾਨ ਜਿਵੇਂ ਆਦੇਸ਼ ਦੇਵੇਗਾ, ਉਸੇ ਤਰੀਕੇ ਨਾਲ ਕਰਨ ਨੂੰ ਤਿਆਰ
ਚੰਡੀਗੜ, (ਅਸ਼ਵਨੀ ਚਾਵਲਾ)। ਹਰਿਆਣਾ ਸਰਕਾਰ ਵਿੱਚ ‘ਗੱਬਰ’ ਦੇ ਨਾਅ ਨਾਲ ‘ਮਸ਼ਹੂਰ’ ਮੰਤਰੀ ਅਨਿਲ ਵਿਜ ਹੁਣ ਗ੍ਰਹਿ ਵਿਭਾਗ ਨੂੰ ਛੱਡਣ ਦੀ ਤਿਆਰੀ ਵਿੱਚ ਹਨ, ਕਿਉਂਕਿ ਬਿਨਾਂ ਸੀਆਈਡੀ ਤੋਂ ਉਹ ਇਸ ਵਿਭਾਗ ਨੂੰ ਰੱਖਣਾ ਨਹੀਂ ਚਾਹੁੰਦੇ ਹਨ। ਅਨਿਲ ਵਿਜ ਨੇ ਬੁੱਧਵਾਰ ਨੂੰ ਸਾਫ਼ ਕਹਿ ਦਿੱਤਾ ਹੈ ਕਿ ਸੀਆਈਡੀ ਜੇਕਰ ਉਨਾਂ ਤੋਂ ਲਿਆ ਗਿਆ ਤਾਂ ਇਸ ਵਿਭਾਗ ਵਿੱਚ ਕੁਝ ਵੀ ਨਹੀਂ ਰਹਿ ਜਾਏਗਾ, ਕਿਉਂਕਿ ਸੀਆਈਡੀ ਤੋਂ ਬਿਨਾ ਇਹ ਵਿਭਾਗ ਬਿਨਾਂ ਅੱਖ- ਕੰਨ ਨੱਕ ਵਾਂਗ ਬਣ ਕੇ ਰਹਿ ਜਾਏਗਾ।
ਉਨਾਂ ਕਿ ਪਹਿਲਾਂ ਵੀ ਉਹ ਕਹਿ ਚੁੱਕੇ ਹਨ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੁਪਰੀਮ ਹਨ ਅਤੇ ਉਹ ਜਿਵੇਂ ਚਾਹੁੰਦੇ ਹਨ ਉਵੇਂ ਕਰ ਸਕਦੇ ਹਨ ਪਰ ਉਹ ਇਸ ਮਾਮਲੇ ਵਿੱਚ ਇਨਾਂ ਜਰੂਰ ਕਹਿਣਗੇ ਕਿ ਸੀਡੀਆਈ ਤੋਂ ਬਿਨਾਂ ਗ੍ਰਹਿ ਵਿਭਾਗ ਦੀ ਕੋਈ ਗਤੀ ਨਹੀਂ ਹੈ। ਉਨਾਂ ਕਿਹਾ ਕਿ ਇਹ ਮਾਮਲਾ ਹੁਣ ਭਾਜਪਾ ਹਾਈ ਕਮਾਨ ਦੀ ਜਾਣਕਾਰੀ ਵਿੱਚ ਵੀ ਹੈ ਅਤੇ ਇਸ ਮਾਮਲੇ ਵਿੱਚ ਹਾਈ ਕਮਾਨ ਉਨਾਂ ਨੂੰ ਜਿਹੜਾ ਵੀ ਆਦੇਸ਼ ਜਾਰੀ ਕਰੇਗੀ, ਉਹ ਉਸ ਆਦੇਸ਼ ਨੂੰ ਮੰਨਣ ਲਈ ਤਿਆਰ ਹਨ।
ਇਸ ਭੱਜ ਦੌੜ ਵਿੱਚ ਜਲਦ ਹੀ ਹੋਣ ਵਾਲਾ ਫੈਸਲਾ
ਉਨਾਂ ਕਿਹਾ ਕਿ ਇਸ ਭੱਜ ਦੌੜ ਵਿੱਚ ਜਲਦ ਹੀ ਫੈਸਲਾ ਹੋਣ ਵਾਲਾ ਹੈ, ਕਿਉਂਕਿ ਕੁਝ ਅਧਿਕਾਰੀਆਂ ਵਲੋਂ ਤੇਜੀ ਦਿਖਾਈ ਜਾ ਰਹੀਂ ਹੈ, ਜਿਸ ਬਾਰੇ ਉਨਾਂ ਨੂੰ ਵੀ ਜਾਣਕਾਰੀ ਮਿਲ ਰਹੀਂ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਸੀਆਈਡੀ ਵਿਭਾਗ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਅਨਿਲ ਵਿਜ ਵਿਚਕਾਰ ਕਾਫ਼ੀ ਜਿਆਦਾ ਖਿੱਚੋਤਾਣ ਚਲ ਰਹੀ ਹੈ। ਇਸ ਮਾਮਲੇ ‘ਚ ਮਨੋਹਰ ਲਾਲ ਖੱਟਰ ਨੇ ਅਧਿਕਾਰੀਆਂ ਨੂੰ ਇਕ ਬਿੱਲ ਵੀ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਦੇ ਤਹਿਤ ਸੀਆਈਡੀ ਵਿਭਾਗ ਵੱਖਰਾ ਕਰਕੇ ਅਨਿਲ ਵਿਜ ਤੋਂ ਬਾਹਰ ਚਲਾ ਜਾਏਗਾ। ਓਧਰ ਅਨਿਲ ਵਿਜ ਵੀ ਸੀਆਈਡੀ ਵਿਭਾਗ ਨੂੰ ਛੱਡਣ ਨੂੰ ਤਿਆਰ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।