JNU | ਕਿਸੇ ਨੂੰ ਨਹੀਂ ਕੀਤਾ ਗਿਆ ਅਜੇ ਗ੍ਰਿਫ਼ਤਾਰ
ਨਵੀਂ ਦਿੱਲੀ। ਜੇਐਨਯੂ (JNU) ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐਸਆਈਟੀ ਨੇ ਸ਼ੁੱਕਰਵਾਰ ਨੂੰ ਜਾਂਚ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਮੀਡੀਆ ਨੂੰ ਦੱਸੀਆਂ। ਡੀਸੀਪੀ ਜੋਏ ਟਿਕਰੀ ਨੇ ਕਿਹਾ ਕਿ ਹਿੰਸਾ ਅਤੇ ਤੋੜ-ਫੋੜ ਦੇ ਮਾਮਲੇ ‘ਚ ਵਿਦਿਆਰਥੀ ਯੂਨੀਅਨ ਪ੍ਰਧਾਨ ਆਈਸ਼ੀ ਘੋਸ਼ ਸਮੇਤ 9 ਮੈਂਬਰਾਂ ਦੀ ਪਛਾਣ ਕੀਤੀ ਗਈ ਹੈ। JNU
ਅਜੇ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ। ਉਸਨੇ ਕਿਹਾ ”ਜਲਦੀ ਹੀ ਇਨ੍ਹਾਂ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਜਾਵੇਗਾ। ਪ੍ਰੈਸ ਕਾਨਫਰੰਸ ਤੋਂ ਬਾਅਦ, ਆਈਸ਼ੀ ਘੋਸ਼ ਨੇ ਕਿਹਾ ”ਮੇਰੇ ਕੋਲ ਪ੍ਰਮਾਣ ਵੀ ਹਨ, ਹਾਲਾਂਕਿ, ਉਸਨੇ ਇਹ ਨਹੀਂ ਜ਼ਾਹਰ ਕੀਤਾ ਕਿ ਉਸ ਕੋਲ ਕੀ ਸਬੂਤ ਹਨ। ਡੀਸੀਪੀ ਟਿਕਰੀ ਨੇ ਕਿਹਾ ” ਜੈਐਨਯੂ ਲੈਫਟ ਨਾਲ ਜੁੜੇ 4 ਸੰਗਠਨ ਜੇਐਨਯੂ ‘ਚ ਨਿਰੰਤਰ ਪ੍ਰਦਰਸ਼ਨ ਕਰ ਰਹੇ ਹਨ। ਇਹ ਲੋਕ ਨਿਯਮਾਂ ਨੂੰ ਤੋੜ ਰਹੇ ਹਨ ਅਤੇ ਅਸੁਵਿਧਾ ਦਾ ਕਾਰਨ ਬਣ ਰਹੇ ਹਨ। ਸਟੂਡੈਂਟ ਫਰੰਟ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ ਨਿਰੰਤਰ ਪ੍ਰਦਰਸ਼ਨ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।