ਹਾਦਸੇ ‘ਚ ਮਰੇ ਨੌਜਵਾਨਾਂ ਦੇ ਪਰਿਵਾਰਾਂ ਨੇ ਲਾਇਆ ਸੜਕ ‘ਤੇ dharna
ਰਾਮਪੁਰਾ ਫੂਲ,(ਅਮਿਤ ਗਰਗ) ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ‘ਤੇ ਪਿੰਡ ਲਹਿਰਾ ਧੂਰਕੋਟ ਕੋਲ ਹੋਏ ਬੀਤੇ ਦਿਨੀਂ ਹੋਏ ਹਾਦਸੇ ‘ਚ ਪਿੰਡ ਕੋਟੜਾ ਕੌੜਾ ਦੋ ਨੌਜਵਾਨਾਂ ਦੀ ਮੌਤ ਮਗਰੋਂ ਲੋਕਾਂ ਦਾ ਗੁੱਸਾ ਕਾਫੀ ਭੜਕ ਗਿਆ ਹੈ। ਪੀੜ•ਤ ਪਰਿਵਾਰਾਂ ਨੇ ਅੱਜ ਪੁਲਿਸ ‘ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਬਠਿੰਡਾ-ਬਰਨਾਲਾ ਰੋਡ ਜਾਮ ਕਰਕੇ ਧਰਨਾ (dharna) ਲਾ ਦਿੱਤਾ। ਪੀੜ•ਤ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਨੇ ਬੱਸ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ‘ਚ ਲੈ ਲਿਆ ਫਿਰ ਪੁਲਿਸ ਨੂੰ ਬੱਸ ਅਤੇ ਟਰੈਕਟਰ ਚਾਲਕ ਦਾ ਪਤਾ ਕਿਉਂ ਨਹੀਂ ਲੱਗਿਆ। ਡੀਐਸਪੀ ਫੂਲ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ‘ਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੀੜ•ਤ ਪਰਿਵਾਰ ਅਤੇ ਪਿੰਡ ਵਾਸੀ ਸੜਕ ਜਾਮ ਕਰਕੇ ਧਰਨੇ ‘ਤੇ ਡਟੇ ਹੋਏ ਹਨ ਤੇ ਪੁਲਿਸ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
dharna