ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਗੈਸਟ ਹਾਊਸ ਦੀ ...

    ਗੈਸਟ ਹਾਊਸ ਦੀ ਛੱਤ ਤੋਂ ਮਿਲੀ ਨੌਜਵਾਨ ਦੀ ਲਾਸ਼

    murder | ਮ੍ਰਿਤਕ ਨੌਜਵਾਨ ਹਰਿਆਣਾ ਦਾ ਹੈ ਰਹਿਣ ਵਾਲਾ

    ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ਼ਿਵਾਲਾ ਰੋਡ ‘ਤੇ ਸਥਿਤ ਇਕ ਗੈਸਟ ਹਾਊਸ ‘ਚੋਂ ਨੌਜਵਾਨ ਦੀ ਲਾਸ਼ (murder) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਹੈ, ਜੋ ਬੀਤੀ ਰਾਤ ਆਪਣੇ 2 ਸਾਥੀਆਂ ਨਾਲ ਵਪਾਰਕ ਕੰਮ ਲਈ ਅੰਮ੍ਰਿਤਸਰ ਆਇਆ ਸੀ। ਉਹ ਸ਼ਿਵਾਲਾ ਰੋਡ ‘ਤੇ ਸਥਿਤ ਇਕ ਗੈਸਟ ਹਾਊਸ ‘ਚ ਆਪਣੇ 2 ਸਾਥੀਆਂ ਨਾਲ ਰੁਕਿਆ ਸੀ।

    ਉਸ ਦੇ ਦੋਵੇਂ ਸਾਥੀ ਇਥੋ ਜਾ ਚੁੱਕੇ ਸਨ ਜਦਕਿ ਉਸ ਦੀ ਲਾਸ਼ ਗੈਸਟ ਹਾਊਸ ਦੀ ਛੱਤ ਤੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਤਲ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਜੋ ਵੀ ਅਸਲੀਅਤ ਹੈ ਉਹ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here