148 ਕੈਦੀਆਂ ਨੂੰ ਹੈ ਕਾਲਾ ਪੀਲੀਆ
ਅੰਮ੍ਰਿਤਸਰ। ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਅੰਮ੍ਰਿਤਸਰ ਜੇਲ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਹੈ ਕਾਲਾ ਪੀਲੀਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜੇਲ ਦੇ 148 ਕੈਦੀ ਹੈਪਾਟਾਈਟਸ-ਸੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਖੁਲਾਸੇ ਨੇ ਹਰ ਇਕ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਵਲੋਂ 326 ਕੈਦੀਆਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ‘ਚੋਂ 148 ਕੇਸ ਪਾਜ਼ੀਟਿਵ ਪਏ ਗਏ, ਜਿਨ੍ਹਾਂ ਦਾ ਇਲਾਜ ਫ੍ਰੀ ਚੱਲ ਰਿਹਾ ਹੈ।
ਸਿਵਲ ਸਰਜਨ ਨੇ ਜੇਲ ‘ਚ ਫੈਲੀ ਇਸ ਬੀਮਾਰੀ ਦਾ ਕਾਰਨ ਨਸ਼ੇ ‘ਚ ਇਸਤੇਮਾਲ ਹੋਣ ਵਾਲੀ ਸੂਈ ਨੂੰ ਦੱਸਿਆ ਹੈ, ਹਾਂਲਾਕਿ ਜੇਲ ਪ੍ਰਸ਼ਾਸਨ ਦਾ ਬਚਾਅ ਕਰਦਿਆਂ ਸਿਵਲ ਸਰਜਨ ਨੇ ਕਿਹਾ ਕੈਦੀਆਂ ਨੂੰ ਇਹ ਬੀਮਾਰੀ ਜੇਲ ‘ਚ ਨਹੀਂ ਸਗੋਂ ਜੇਲ ਆਉਣ ਤੋਂ ਪਹਿਲਾਂ ਹੋਈ ਸੀ। ਜਾਣਕਾਰੀ ਮੁਤਾਬਕ ਜੇਲ ਅੰਦਰ ਫੈਲੇ ਕਾਲੇ ਪੀਲੀਏ ਨਾਲ ਹੁਣ ਤੱਕ ਕਈ ਕੈਦੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਸਨੂੰ ਪ੍ਰਸ਼ਾਸਨ ਵਲੋਂ ਛਿਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।