ਸਾਡੇ ਨਾਲ ਸ਼ਾਮਲ

Follow us

25.9 C
Chandigarh
Friday, February 20, 2026
More
    Home ਸੂਬੇ ਪੰਜਾਬ heroin ਸਮੇਤ ਦ...

    heroin ਸਮੇਤ ਦੋ ਵਿਅਕਤੀ ਕਾਬੂ

    heroin

    heroin ਸਮੇਤ ਦੋ ਵਿਅਕਤੀ ਕਾਬੂ

    ਫਿਰੋਜ਼ਪੁਰ (ਸਤਪਾਲ ਥਿੰਦ)। ਐੱਸਟੀਐੱਫ਼ ਰੇਂਜ ਫਿਰੋਜ਼ਪੁਰ ਵੱਲੋਂ ਹੈਰੋਇਨ (heroin) ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦ ਕਿ ਉਹਨਾਂ ਦਾ ਇੱਕ ਹੋਰ ਸਾਥੀ ਅਜੇ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਰੇਂਜ ਫਿਰੋਜ਼ਪੁਰ ਦੇ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਖਾਸ ਮੁਖ਼ਬਰੀ ‘ਤੋਂ ਇਤਲਾਹ ਮਿਲੀ ਕਿ ਜਸਵੀਰ ਸਿੰਘ  ਵਾਸੀ ਪਿੰਡ ਢੀਡਸਾ, ਰਣਜੀਤ ਸਿੰਘ ਵਾਸੀ ਹਾਮਦ ਵਾਲਾ ਆਪਣੀ ਗੱਡੀ ਫੋਰਡ ਫੀਸਟਾ ‘ਤੇ ਹੈਰੋਇਨ ਲਵਜੀਤ ਸਿੰਘ ਵਾਸੀ ਪਿੰਡ ਹਾਮਦ ਵਾਲਾ ਤੋਂ ਖਰੀਦ ਕੇ ਅੱਗੇ ਪਰਚੂਨ ਵਿਚ ਵੇਚਣ ਦਾ ਕਾਰੋਬਾਰ ਕਰਦੇ ਹਨ

    ਹੁਣ ਵੀ ਉਕਤ ਦੋਵੇਂ ਵਿਅਕਤੀ ਗੱਡੀ ‘ਤੇ ਹੈਰੋਇਨ ਵੇਚਣ ਲਈ ਪਿੰਡ ਸੁਰ ਸਿੰਘ ਵਾਲਾ ਨੂੰ ਜਾ ਰਹੇ ਹਨ ਤਾਂ ਪੁਲਿਸ ਪਾਰਟੀ ਸਮੇਤ ਸੂਚਨਾ ਦੇ ਅਧਾਰ ‘ਤੇ ਨਾਕੇਬੰਦੀ ਕਰਕੇ ਉਕਤ ਗੱਡੀ ਨੂੰ ਰੋਕ ਕੇ ਜਸਵੀਰ ਸਿੰਘ ਅਤੇ ਰਣਜੀਤ ਸਿੰਘ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਦ  ਕਿ ਉਹਨਾਂ ਦਾ ਸਾਥੀ ਲਵਜੀਤ ਸਿੰਘ ਅਜੇ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਇਸ ਸਬੰਧੀ ਥਾਣਾ ਕੁਲਗੜੀ ‘ਚ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here