ਐਨਐਸਯੂਆਈ ਦੇ ਵਰਕਰ ਨੇ ਲਾਇਆ ਏਬੀਵੀਪੀ ‘ਤੇ ਚਾਕੂ ਮਾਰਨ ਦਾ ਦੋਸ਼
ਐਨਐਸਯੂਆਈ ਦੇ ਵਰਕਰਾਂ ਏਬੀਵੀਪੀ ਦੇ ਦਫ਼ਤਰ ਸਾਹਮਣੇ ਮੁਜ਼ਾਹਰੇ ਤੋਂ ਬਾਅਦ ਵਾਪਰੀ ਘਟਨਾ
ਸੱਚ ਕਹੂੰ ਨਿਊਜ਼(ਅਹਿਮਦਾਬਾਦ) ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ(JNU) ‘ਚ ਹੋਈ ਝੜਪ ਦਾ ਵਿਵਾਦ ਹੁਣ ਗੁਜਰਾਤ ਤੱਕ ਪਹੁੰਚ ਗਿਆ ਅੱਜ ਸੂਬੇ ਦੇ ਅਹਿਮਦਾਬਾਦ ‘ਚ ਏਬੀਵੀਪੀ ਤੇ ਐਨਐਸਯੂਆਈ ਦੇ ਵਿਦਿਆਰਥੀ ਆਪਸ ‘ਚ ਭਿੜ ਗਏ। ਅਹਿਮਾਦਬਾਦ ਏਬੀਵੀਪੀ ਦਫ਼ਤਰ ਕੋਲ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਜਿਸ ਤੋਂ ਬਾਅਦ ਦੋਵੇਂ ਪਾਸਿਓਂ ਜੰਮ ਕੇ ਪੱਥਬਾਜ਼ੀ ਡਾਂਗਾਂ ਚੱਲੀਆਂ ਐਨਐਸਯੂਆਈ ਦੇ ਵਰਕਰ ਨਿਖਿਲ ਸਵਾਨੀ ਨੂੰ ਚਾਕੂ ਮਾਰੇ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ।
ਐਨਐਸਯੂਆਈ ਨੇ ਚਾਕੂ ਮਾਰਨ ਦਾ ਦੋਸ਼ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਵਰਕਰਾਂ ‘ਤੇ ਲਾਇਆ ਹੈ ਸੰਗਠਨ ਨੇ ਇਸ ਘਟਨਾ ਦੇ ਵਿਰੋਧ ‘ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਨਿਖਿਲ ਸਵਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਹਿਮਦਾਬਾਦ ਦੇ ਇੱਕ ਹਸਪਾਤਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਏਬੀਵੀਪੀ ਵੱਲੋਂ ਇਸ ਘਟਨਾ ‘ਤੇ ਹਾਲੇ ਕੋਈ ਜਵਾਬ ਨਹੀਂ ਆਇਆ ਹੈ।JNU
ਦਰਅਸਲ ਇਹ ਕੁੱਟ-ਮਾਰ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਸੂਬੇ ਦੇ ਅਹਿਮਦਾਬਾਦ ‘ਚ ਸਥਿਤ ਏਬੀਵੀਪੀ ਦਫ਼ਤਰ ਦੇ ਬਾਹਰ ਜੇਐਨਯੂ ਹਿੰਸਾ ਸਬੰਧੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ ਉਦੋਂ ਉੱਥੇ ਐਨਐਸਯੂਆਈ ਤੇ ਏਬੀਵੀਪੀ ਦੇ ਵਰਕਰਾਂ ‘ਚ ਜੰਮ ਕੇ ਝੜਪ ਹੋ ਗਈ ਦੋਵੇਂ ਪਾਰਟੀਆਂ ਦੇ ਵਰਕਰਾਂ ਨੇ ਇੱਕ-ਦੂਜੇ ‘ਤੇ ਡਾਂਗਾਂ ਵਰਾਈ ਐਨਐਸਯੂਆਈ ਦੇ ਕੌਮੀ ਸਕੱਤਰ ਸਾਈਮਨ ਫਾਰੂਕੀ ਨੇ ਦੱਸਿਆ ਕਿ ਜੇਐਨਯੂ ਦੇ ਵਿਦਿਆਰਥੀਆਂ ‘ਤੇ ਹੋਈ ਹਿੰਸਾ ਦੇ ਵਿਰੋਧ ‘ਚ ਉਨ੍ਹਾਂ ਦੇ ਵਰਕਰਾਂ ਨੇ ਏਬੀਵੀਪੀ ਦੇ ਦਫ਼ਤਰ ਬਾਹਰ ਅੱਜ ਸਵੇਰੇ ਇੱਕ ਪ੍ਰਦਰਸ਼ਨ ਕੀਤਾ ਸੀ ਫਾਰੂਕੀ ਅਨੁਸਾਰ ਇਸ ਪ੍ਰਦਰਸ਼ਨ ਦੇ ਸ਼ੁਰੂ ਹੁੰਦਿਆਂ ਹੀ ਏਬੀਵੀਪੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਜ਼ਖਮੀ ਹੋਈ ਆਇਸ਼ੀ ‘ਤੇ ਮਾਮਲਾ ਦਰਜ, 19 ਹੋਰਨਾਂ ਖਿਲਾਫ਼ ਵੀ ਦਰਜ ਕੀਤਾ ਕੇਸ
ਨਵੀਂ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਰਵਰ ਰੂਮ ‘ਚ ਭੰਨ-ਤੋੜ ਦੀ ਘਟਨਾ ਸਬੰਧੀ ਦਿੱਲੀ ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਹਨ ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਐਫਆਈਆਰ ਜੇਐਨਯੂ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੰਜ ਜਨਵਰੀ ਨੂੰ ਦਰਜ ਕੀਤੀ ਗਈ ਜ਼ਿਕਰਯੋਗ ਹੈ ਕਿ ਐਤਵਾਰ ਦੀ ਰਾਤ ਕਰੀਬ 8:39 ਤੇ 8:43 ‘ਤੇ ਇਹ ਦੋਵੇਂ ਐਫਆਈਅਰ ਦਰਜ ਕੀਤਆਂ ਗਈਆਂ ਇਸ ਦਿਨ ਉਸੇ ਸਮੇਂ ਜੇਐਨਯੂ ਕੈਂਪਸ ‘ਚ ਆਇਸ਼ੀ ਘੋਸ਼ ਤੇ ਹੋਰਨ ਵਿਦਿਆਰਥੀਆਂ ਦੀ ਕੁਟਾਈ ਵੀ ਕੀਤੀ ਗਈ ਸੀ ।
ਜੇਐਨਯੂ ਪ੍ਰਸ਼ਾਸਨ ਨੇ ਸਰਵਰ ਰੂਮ ‘ਚ ਭੰਨ-ਤੋੜ ਦੇ ਮਾਮਲੇ ‘ਚ ਸਟੂਡੈਂਟਯ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਹੋਰਨ ਅਹੁਦੇਦਾਰਾਂ ਦੇ ਨਾਂਅ ਦਿੱਤੇ ਸਨ ਪਰ ਪੁਲਿਸ ਨੇ ਘੋਸ਼ ਜਾਂ ਹੋਰ ਵਿਦਿਅਰਾਥੀਆਂ ਦੇ ਨਾਂਅ ਐਫਆਈਆਰ ‘ਚ ਮੁਲਜ਼ਮ ਵਜੋਂ ਦਰਜ ਨਹੀਂ ਕੀਤੇ ਹਨ ਸ਼ਾਇਨੀ ਘੋਸ਼ ਖਿਲਾਫ਼ ਜੋ ਕੇਸ ਦਰਜ ਕੀਤਾ ਗਿਆ ਹੈ, ਉਸ ‘ਚ ਸਰੀਰਕ ਹਿੰਸਾ ਦੀ ਗੱਲ ਕਹੀ ਗਈ ਹੈ ਦੋਸ਼ ਹੈ ਕਿ ਸ਼ਾਇਨੀ ਘੋਸ਼ ਨੇ ਮਹਿਲਾ ਸੁਰੱਖਿਆ ਮੁਲਾਜ਼ਮਾਂ ਨੂੰ ਧੱਕਾ ਦਿੱਤਾ ਤੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।