ਗੁਰਨਾਮ ਕੌਰ ਇੰਸਾਂ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਪਿੰਡ ਦੀ ਪਹਿਲੀ ਤੇ ਬਲਾਕ ਦੀ 21ਵੀਂ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ
ਮਨਪ੍ਰੀਤ ਮਾਨ / ਸੁਖਤੇਜ ਧਾਲੀਵਾਲ/ਬਠਿੰਡਾ/ ਸੰਗਤ ਮੰਡੀ। ਦੁਨੀਆ ‘ਤੇ ਬਹੁਤ ਹੀ ਘੱਟ ਗਿਣਤੀ ਲੋਕ ਹੁੰਦੇ ਹਨ, ਜਿਨ੍ਹਾਂ ਦੇ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇੱਕ ਅਜਿਹੀ ਹੀ ਮਿਸਾਲ ਬਣੀ ਹੈ ਜਿਲ੍ਹਾ ਬਠਿੰਡਾ ਦੇ ਪਿੰਡ ਨੰਦਗੜ੍ਹ ਦੀ ਮਾਤਾ ਗੁਰਨਾਮ ਕੌਰ ਇੰਸਾਂ, ਜਿਨ੍ਹਾਂ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਜਾਣਕਾਰੀ ਅਨੁਸਾਰ ਪਿੰਡ ਨੰਦਗੜ੍ਹ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਤਾ ਗੁਰਨਾਮ ਕੌਰ ਇੰਸਾਂ (85) ਪਤਨੀ ਹਜ਼ੂਰਾ ਸਿੰਘ ਜੋ ਕਿ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਉਹਨਾਂ ਦੀ ਦਿਲੀ ਇੱਛਾ ਸੀ ਕਿ ਮ੍ਰਿਤਕ ਦੇਹ ਨੂੰ ਅੱਗ ਵਿਚ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ।
ਜਿਸ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰ ਬੇਟੇ ਹਾਕਮ ਸਿੰਘ ਇੰਸਾਂ, ਗੁਰਦੀਪ ਸਿੰਘ ਅਤੇ ਰਾਜਾ ਸਿੰਘ ਨੇ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਮਾਤਾ ਦੇ ਪੋਤਰੇ ਰਣਵੀਰ ਸਿੰਘ ਇੰਸਾਂ ਪੰਦਰਾਂ ਮੈਂਬਰ ਬਲਾਕ ਬਾਂਡੀ ਨੇ ਦੱਸਿਆ ਕਿ ਉਹਨਾਂ ਦੀ ਦਾਦੀ ਦੀ ਮ੍ਰਿਤਕ ਦੇਹ ਤੀਰਥ ਉਂਕਾਰ ਮਹਾਂਵੀਰ ਮੈਡੀਕਲ ਕਾਲਜ ਮੁਰਾਦਾਬਾਦ ਉਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ ਹੈ ਮਾਤਾ ਦੀਆਂ ਧੀਆਂ, ਨੂੰਹਾਂ ਅਤੇ ਪੋਤ ਨੂੰਹ ਨੇ ਅਰਥੀ ਨੂੰ ਮੋਢਾ ਦਿੱਤਾ ਸਵੇਰ ਤੋਂ ਹੋ ਰਹੀ ਬਾਰਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਬਲਾਕ ਦੇ ਪਿੰਡਾਂ ਤੋਂ ਪੁੱਜੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭਾਈ/ਭੈਣਾਂ,ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ‘ਮਾਤਾ ਗੁਰਨਾਮ ਕੌਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਗੁਰਨਾਮ ਕੌਰ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ
45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਰੀਰਦਾਨੀ ਮਾਤਾ ਗੁਰਨਾਮ ਕੌਰ ਦੇ ਪਰਿਵਾਰ ਨੇ ਇਨ੍ਹਾਂ ਕਾਰਜਾਂ ‘ਤੇ ਅਮਲ ਕਰਦਿਆਂ ਮਾਤਾ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਜੋ ਬਹੁਤ ਵੱਡਾ ਪਰਉਪਕਾਰ ਹੈ ਉਨ੍ਹਾਂ ਕਿਹਾ ਕਿ ਮਾਤਾ ਜੀ ਪਿੰਡ ਨੰਦਗੜ੍ਹ ਦੇ ਪਹਿਲੇ ਸਰੀਰਦਾਨੀ ਹਨ, ਜਿਨ੍ਹਾਂ ਨੇ ਬਲਾਕ ਦੇ 21ਵੇਂ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।