Mallya ਖਿਲਾਫ਼ ਦੀਵਾਲੀਆ ਕਾਰਵਾਈ ਰੋਕਣ ਤੋਂ ਸੁਪਰੀਮ ਕੋਰਟ ਦੀ ਨਾਂਹ
ਏਜੰਸੀ/ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਭਗੌੜਾ ਵਿਜੈ ਮਾਲਿਆ ਖਿਲਾਫ਼ ਚੱਲ ਰਹੀ ਦਿਵਾਲੀਆ ਕਾਰਵਾਈ ਰੋਕਣ ਤੋਂ ਫਿਲਹਾਲ ਨਾਂਹ ਕਰ ਦਿੱਤੀ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਾਲਿਆ ਆਪਣੀ ਪਟੀਸ਼ਨ ਪੈਂਡਿੰਗ ਹੋਣ ਦਾ ਅਧਾਰ ਬਣਾ ਕੇ ਹੋਰ ਨਿਆਂ ਅਧਿਕਾਰ ਖੇਤਰਾਂ ‘ਚ ਆਪਣੇ ਖਿਲਾਫ਼ ਸ਼ੁਰੂ ਕੀਤੀ ਗਈ ਦਿਵਾਲੀਆ ਕਾਰਵਾਈ ‘ਤੇ ਰੋਕ ਦੀ ਅਪੀਲ ਨਹੀਂ ਕਰ ਸਕਦੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਮਾਲਿਆ ਨੇ ਬ੍ਰਿਟੇਨ ਦੀ ਅਦਾਲਤ ‘ਚ ਦਿਵਾਲੀਆ ਕਾਰਵਾਈ ‘ਚ ਫੈਸਲਾ ਸੁਣਾਉਣ ਤੋਂ ਰੋਕਣ ਲਈ ਆਪਣੀ ਪੈਂਡਿੰਗ ਪਟੀਸ਼ਨ ਦੀ ਵਰਤੋਂ ਕੀਤੀ ਸੀ। Supreme Court
ਜਿਸ ਤੋਂ ਬਾਅਦ ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਇਹ ਆਦੇਸ਼ ਪਾਸ ਕੀਤਾ ਅਦਾਲਤ ਨੇ ਕਿਹਾ ਕਿ ਮਾਲਿਆ ਸੁਪਰੀਮ ਕੋਰਟ ‘ਚ ਪਟੀਸ਼ਨ ਪੈਂਡਿੰਗ ਹੋਣ ਦੇ ਅਧਾਰ ‘ਤੇ ਭਾਰਤੀ ਸਟੇਟ ਬੈਂਕ ਵੱਲੋਂ ਬ੍ਰਿਟੇਨ ‘ਚ ਸ਼ੁਰੂ ਕੀਤੀ ਗਈ ਇਨਸਾਲਵੇਂਸੀ ਪ੍ਰਕਿਰਿਆ ਰੋਕ ਨਹੀਂ ਸਕਦੇ ਅਦਾਲਤ ਇਯ ਮਾਮਲੇ ‘ਚ ਹੁਣ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ ਭਗੌੜੇ ਆਰਥਿਕ ਅਪਰਾਧੀ ਵਿਜੈ ਮਾਲਿਆ ਵੱਲੋਂ ਉਸਦੇ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਮਾਲਕੀ ਵਾਲੀ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਚੁਣੌਤੀ ਲਈ ਪਟੀਸ਼ਨ ਦਾਖਲ ਕੀਤੀ ਗਈ ਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।