JNU/ ਵਿਦਿਆਰਥੀਆਂ ‘ਚ ਪੈਦਾ ਕੀਤਾ ਜਾ ਰਿਹੈ ਡਰ: Congress
ਦੁਨੀਆ ‘ਚ ਭਾਰਤ ਦੀ ਛਵੀ ਇੱਕ ਉਦਾਰ ਲੋਕਤੰਤਰਿਕ ਦੇਸ਼ ਦੀ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਐਤਵਾਰ ਰਾਤ ਹੋਈ ਹਿੰਸਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਨਾਲ ਸਰਕਾਰ ਹਿੰਸਾ ਕਰਕੇ ਯੂਨੀਵਰਸਿਟੀ ‘ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ‘ਚ ਭਾਰਤ ਦੀ ਛਵੀ ਇੱਕ ਉਦਾਰ ਲੋਕਤੰਤਰਿਕ ਦੇਸ਼ ਦੀ ਹੈ। ਮੋਦੀ ਸ਼ਾਹ ਦੇ ਗੁੰਡੇ ਯੂਨੀਵਰਸਿਟੀ ‘ਚ ਤੋੜਫੋੜ ਕਰ ਰਹੇ ਹਨ ਅਤੇ ਆਪਣੇ ਉਜਵਲ ਭਵਿੱਖ ਦੀਆਂ ਤਿਆਰੀਆਂ ‘ਚ ਜੁਟੇ ਵਿਦਿਆਰਥੀਆਂ ‘ਚ ਡਰ ਪੈਦਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਜੇਐਨਯੂ ‘ਚ ਕੱਲ੍ਹ ਰਾਤ ਸਰਕਾਰ ਦੁਆਰਾ ਕਰਵਾਈ ਗਈ ਹਿੰਸਾ ਜੋ ਮੋਦੀ ਸ਼ਾਹ ਦੇ ਇਸ਼ਾਰੇ ‘ਤੇ ਹੋਈ ਹੈ, ਇਸ ‘ਚ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਅਧਿਆਪਕਾਂ ਨੂੰ ਵੀ ਕੁੱਟਿਆ ਗਿਆ ਜਿਸ ‘ਚ ਕਈ ਪ੍ਰੋਫੈਸਰ ਜ਼ਖਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।