ਮਸ਼ਹੂਰ ਕੋਰੀਓਗ੍ਰਾਫਰ Remo D’Souza ਦਾ ਪਾਸਪੋਰਟ ਪਲਿਸ ਕੋਲ ਜਮ੍ਹਾ

Remo D'Souza

Remo D’Souza ‘ਤੇ 5 ਕਰੋੜ ਰੁਪਏ ਦੇ ਵਿਵਾਦਿਤ ਲੈਣ ਦੇਣ ਦਾ ਹੈ ਮਾਮਲਾ

ਮੁੰਬਈ। ਪਿਛਲੇ ਦਿਨੀਂ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜਾ ‘ਤੇ ਧੋਖਾਧੜੀ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਰਕੇ ਹੁਣ ਰੇਮੋ ਦੀ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਧੋਖਾਧੜੀ ਕੇਸ ‘ਚ ਰੇਮੋ ਨੂੰ ਆਪਣਾ ਪਾਸਪੋਰਟ ਗਾਜ਼ੀਆਬਾਦ ਪੁਲਿਸ ਨੂੰ ਜਮ੍ਹਾ ਕਰਾਉਣਾ ਪਿਆ। ਦਰਅਸਲ, ਰੇਮੋ ਡਿਸੂਜਾ ਨੂੰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਅਜਿਹਾ ਕਰਨਾ ਪਿਆ। ਗਾਜ਼ੀਆਬਾਦ ਦੇ ਇਕ ਵਿਅਕਤੀ ਨੇ 5 ਕਰੋੜ ਰੁਪਏ ਦੇ ਲੈਣ ਦੇਣ ਦੇ ਵਿਵਾਦ ‘ਚ ਰੇਮੋ ਖਿਲਾਫ ਇਹ ਮੁਕੱਦਮਾ ਦਰਜ ਕਰਵਾਇਆ ਸੀ। 5 ਕਰੋੜ ਰੁਪਏ ਦੇ ਵਿਵਾਦਿਤ ਲੈਣ ਦੇਣ ਦੇ ਮਾਮਲੇ ‘ਚ ਰੇਮੋ ਖਿਲਾਫ ਗਾਜ਼ੀਆਬਾਦ ਦੇ ਸਿਹਾਨੀਗੇਟ ਥਾਣੇ ‘ਚ ਧੋਖਾਧੜੀ ਸਮੇਤ ਹੋਰਨਾਂ ਗੰਭੀਰ ਧਾਰਾਵਾਂ ‘ਚ ਮਾਮਲਾ ਦਰਜ ਹੈ।

ਜਾਣਕਾਰੀ ਮੁਤਾਬਕ ਸਤਿੰਦਰ ਤਿਆਗੀ ਨਾਂਅ ਦੇ ਵਿਅਕਤੀ ਨੇ ਰੇਮੋ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਫਿਲਮਕਾਰ ਨੇ ਉਸ ਤੋਂ 5 ਕਰੋੜ ਰੁਪਏ ਦੀ ਮੋਟੀ ਰਕਮ ਲਈ ਸੀ, ਜੋ ਉਸ ਨੂੰ ਹਾਲੇ ਤੱਕ ਨਹੀਂ ਵਾਪਸ ਦਿੱਤੀ। ਤਿਆਗੀ ਨੇ ਦਾਅਵਾ ਕੀਤਾ ਕਿ ਡਿਸੂਜਾ ਨੇ ਇਕ ਫਿਲਮ ‘ਅਮਰ…ਮਸਟ ਡਾਈ’ ‘ਚ ਨਿਵੇਸ਼ ਕਰਨ ਲਈ ਉਸ ਤੋਂ 5 ਕਰੋੜ ਰੁਪਏ ਲਏ ਤੇ ਫਿਲਮ ਰਿਲੀਜ਼ਿੰਗ ਤੋਂ ਬਾਅਦ ਬਦਲੇ ‘ਚ ਦੁੱਗਣੇ ਪੈਸੇ ਦੇਣ ਦਾ ਵਾਅਦਾ ਕੀਤਾ, ਹਾਲਾਂਕਿ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਡਿਸੂਜਾ ਨੇ ਕਥਿਤ ਤੌਰ ‘ਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਕ ਗੈਂਗਸਟਰ ਦੇ ਜਰੀਏ ਤਿਆਗੀ ਨੂੰ ਧਮਕਾਇਆ। ਇਸ ਦੇ ਨਾਲ ਹੀ ਤਿਆਗੀ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੂੰ ਕਿਸੇ ਮਾਫੀਆ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।