Kashmir ਘਾਟੀ ‘ਚ 149 ਦਿਨਾਂ ਬਾਅਦ ਐੱਸਐੱਮਐੱਸ, ਬ੍ਰਾਂਡਬੈਂਡ ਸੇਵਾ ਬਹਾਲ
ਏਜੰਸੀ/ਸ੍ਰੀਨਗਰ। ਕਸ਼ਮੀਰ ਘਾਟੀ ‘ਚ 149 ਦਿਨਾਂ ਤੋਂ ਬੰਦ ਭਾਰਤ ਸੰਚਾਰ ਨਿਗਮ ਲਿਮਿਟਡ (ਬੀਐਸਐਨਐਲ) ਦੀ ਐਸਐਮਐਸ ਸੇਵਾ ਮੰਗਲਵਾਰ ਅੱਧੀ ਰਾਤ ਤੋਂ ਬਹਾਲ ਕਰ ਦਿੱਤੀ ਗਈ ਜਦੋਂਕਿ ਬ੍ਰਾਂਡਬੈਂਡ ਸੇਵਾਵਾਂ ਨੂੰ ਸਰਕਾਰੀ ਹਸਪਤਾਲਾਂ ‘ਚ ਮੁੜ ਸ਼ੁਰੂ ਕੀਤਾ ਗਿਆ ਹੈ ਲੋਕਾਂ ਨੇ ਐਸਐਮਐਸ ਸੇਵਾ ਦੀ ਬਹਾਲੀ ਦਾ ਤਹਿਦਿਲੋਂ ਸਵਾਗਤ ਕੀਤਾ ਤੇ ਉਹ ਨਵੇਂ ਸਾਲ 2020 ਦੇ ਪਹਿਲੇ ਦਿਨ ਇੱਕ-ਦੂਜੇ ਨੂੰ ਸੰਦੇਸ਼ ਭੇਜਦੇ ਨਜ਼ਰ ਆ ਰਹੇ ਹਨ ਉਨ੍ਹਾਂ ਘਾਟੀ ‘ਚ ਇੰਟਰਨੈੱਟ ਸੇਵਾਵਾਂ ਨੂੰ ਛੇਤੀ ਹੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ। Kashmir
ਜਿੱਥੇ ਸੈਂਕੜਿਆਂ ਦੀ ਗਿਣਤੀ ‘ਚ ਲੋਕ ਕੌਮੀ ਤੇ ਕੌਮਾਂਤਰੀ ਕੰਪਨੀਆਂ ‘ਚ ਕੰਮ ਕਰਨ ਲਈ ਜੰਮੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜਾ ਕੇ ਵਸੇ ਹਨ ਦੂਜੇ ਪਾਸੇ ਬੀਤੀ ਪੰਜ ਅਗਸਤ ਤੋਂ ਹਿਰਾਸਤ ‘ਚ ਰੱਖੇ ਗਏ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਹਾਲੇ ਤੱਕ ਰਾਹਤ ਨਹੀਂ ਮਿਲੀ ਹੈ ਇਨ੍ਹਾਂ ‘ਚ ਡਾ. ਫਾਰੂਕ ਅਬਦੁੱਲਾ ਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਸਮੇਤ ਹੋਰ ਆਗੂ ਸ਼ਾਮਲ ਹਨ। Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।