Afghanistan ‘ਚ 11 ਤਾਲਿਬਾਨੀ ਅੱਤਵਾਦੀ ਢੇਰ
ਸੋਮਵਾਰ ਰਾਤ ਵਿਦੇਸ਼ੀ ਗਠਜੋੜ ਫੌਜਾਂ ਨੇ ਸ਼ੋਰਾਵਕ ਜ਼ਿਲ੍ਹੇ ‘ਚ ਕੀਤੀ ਹਵਾਈ ਗੋਲੀਬਾਰੀ
ਕਾਬੁਲ, ਏਜੰਸੀ। ਅਫਗਾਨਿਸਤਾਨ ਦੇ ਦੱਖਣੀਪੂਰਬੀ ਕੰਧਾਰ ਸੂਬੇ ਦੇ ਸ਼ੋਰਾਵਕ ਜ਼ਿਲ੍ਹੇ ‘ਚ ਗਠਜੋੜ ਫੌਜਾਂ ਦੇ ਹਵਾਈ ਹਮਲਿਆਂ ‘ਚ 11 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜੀ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਵਿਦੇਸ਼ੀ ਗਠਜੋੜ ਫੌਜਾਂ ਨੇ ਸ਼ੋਰਾਵਕ ਜ਼ਿਲ੍ਹੇ ‘ਚ ਤਾਲਿਬਾਨੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਕੇ ਹਵਾਈ ਗੋਲੀਬਾਰੀ ਕੀਤੀ ਜਿਸ ‘ਚ 11 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਅਫਗਾਨੀ ਰੱਖਿਆ ਮੰਤਰਾਲੇ ਨੇ ਕੱਲ ਦਿਨ ‘ਚ ਕਿਹਾ ਸੀ ਕਿ ਗਜਨੀ ਅਤੇ ਘੋਰ ਸੂਬਿਆਂ ‘ਚ ਫੌਜ ਦੇ ਅਭਿਆਨਾਂ ‘ਚ ਘੱਟੋ ਘੱਟ 43 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ ਅਤੇ ਸੱਤ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਲਿਬਾਨ ਨੇ ਇਹਨਾਂ ਘਟਨਾਵਾਂ ‘ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। Afghanistan
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।