-ਫੌਜ ਨੇ ਦੱਸਿਆ, ਜੱਚਾ-ਬੱਚਾ ਦੋਵੇਂ ਸਿਹਤਮੰਦ | IndianArmy
-ਗੁਰਦਾਸਪੁਰ ਮਿਲਟਰੀ ਹਸਪਤਾਲ ‘ਚ ਤਾਇਨਾਤ ਹਨ ਦੋਵੇਂ ਮਹਿਲਾ ਕੈਪਟਨ
ਨਵੀਂ ਦਿੱਲੀ (ਏਜੰਸੀ)। ਇੱਕ ਗਰਭਵਤੀ ਮਹਿਲਾ ਨੇ ਅੱਜ ਸਵੇਰੇ ਜਦੋਂ ਹਾਵੜਾ ਐਕਸਪ੍ਰੈੱਸ ਰੇਲ ‘ਚ (IndianArmy) ਸਵਾਰ ਹੋਈ ਤਾਂ ਉਸ ਨੂੰ ਇਹ ਅਹਿਸਾਸ ਨਹੀਂ ਸੀ ਕਿ ਇਹ ਰੇਲ ਯਾਤਰਾ ਉਸ ਦੀ ਜ਼ਿੰਦਗੀ ‘ਚ ਵਧੀਆ ਸੌਗਾਤ ਲੈ ਕੇ ਆਵੇਗੀ। ਉਸ ਨੇ ਯਾਤਰਾ ਦੌਰਾਨ ਰੇਲ ‘ਚ ਹੀ ਇੱਕ ਪ੍ਰੀਮੈਚਿਊਰ ਬੱਚੀ ਨੂੰ ਜਨਮ ਦਿੱਤਾ। ਇਸ ‘ਚ ਮਿਲਟਰੀ ਹਸਪਤਾਲ ‘ਚ ਤਾਇਨਾਤ ਦੋ ਮਹਿਲਾ ਕੈਪਟਨ ਨੇ ਮੱਦਦ ਕੀਤੀ। ਭਾਰਤੀ ਫੌਜ ਨੇ ਆਪਣੇ ਟਵੀਟਰ ਹੈਂਡਲ ਤੋਂ ਬੱਚੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਿਕ ਮਹਿਲਾ ਨੂੰ ਅਚਾਨਕ ਲੇਬਰ ਪੇਨ ਹੋਇਆ।
Captain Lalitha & Captain Amandeep, #IndianArmy 172 Military Hospital, facilitated in premature delivery of a passenger while traveling on Howrah Express.
Both mother & baby are hale & hearty.#NationFirst#WeCare pic.twitter.com/AFQGybwJJ6— ADG PI – INDIAN ARMY (@adgpi) December 28, 2019
- ਉਸ ਰੇਲ ‘ਚ ਗੁਰਦਾਸਪੁਰ (ਪੰਜਾਬ) ਦੇ ਮਿਲਟਰੀ ਹਸਪਤਾਲ ‘ਚ ਤਾਇਨਾਤ ਕੈਪਟਨ ਲਲਿਤਾ ਅਤੇ ਕੈਪਟਨ ਅਮਨਦੀਪ ਵੀ ਮੌਜ਼ੂਦ ਸਨ।
- ਉਨ੍ਹਾਂ ਹਾਲਾਤ ਨੂੰ ਸਮਝਿਆ ਅਤੇ ਤੁਰੰਤ ਮਹਿਲਾ ਦੀ ਡਿਲੀਵਰੀ ‘ਚ ਮੱਦਦ ਕੀਤੀ।
- ਫੌਜ ਨੇ ਦੱਸਿਆ ਕਿ ਬੱਚੀ ਤੇ ਬੱਚੀ ਦੀ ਮਾਂ ਦੋਵੇਂ ਤੰਦਰੁਸਤ ਹਨ।
ਰੇਲ ‘ਚ ਮਿਲਟਰੀ ਹਸਪਤਾਲ ‘ਚ ਤਾਇਨਾਤ ਦੋ ਮਹਿਲਾ ਕੈਪਟਨ ਨੇ ਮੱਦਦ ਕੀਤੀ। ਭਾਰਤੀ ਫੌਜ ਨੇ ਆਪਣੇ ਟਵੀਟਰ ਹੈਂਡਲ ਤੋਂ ਬੱਚੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਿਕ ਮਹਿਲਾ ਨੂੰ ਅਚਾਨਕ ਲੇਬਰ ਪੇਨ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
IndianArmy