ਸਾਬਕਾ ਮੰਤਰੀ Jasveer Singh ਦਾ ਦਿਹਾਂਤ
ਸੰਗਰੂਰ (ਗੁਰਪ੍ਰੀਤ ਸਿੰਘ) ਪੰਜਾਬ ਦੇ ਸਾਬਕਾ ਮੰਤਰੀ (Jasveer Singh)ਜਸਬੀਰ ਸਿੰਘ (78) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਸਕਾਰ ਸੰਗਰੂਰ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਕਾਂਗਰਸ ਪਾਰਟੀ ਦੀ ਸੰਗਰੂਰ ਜ਼ਿਲਾ ਇਕਾਈ ਦੇ ਪ੍ਰਧਾਨ ਵੀ ਰਹੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਬੁਲਾਰੇ ਵੀ ਰਹੇ ਹਨ। ਜਸਬੀਰ ਸਿੰਘ 1992 ‘ਚ ਸੰਗਰੂਰ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਪੰਜਾਬ ਮੰਤਰੀ ਮੰਡਲ ‘ਚ ਮੰਤਰੀ ਬਣੇ ਸਨ। ਜਸਵੀਰ ਸਿੰਘ ਰਾਜਨੀਤੀ ਦੇ ਨਾਲ ਨਾਲ ਸਾਹਿਤ ਵਿੱਚ ਵੀ ਡਾਢੀ ਰਚੀ ਰੱਖਦੇ ਸਨ। ਉਹਨਾਂ ਦੀ ਬੇਵਕਤੀ ਮੌਤ ਤੇ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ, ਸਮਾਜ ਸੇਵੀ ਸਵਾਮੀ ਰਵਿੰਦਰ ਗੁਪਤਾ, ਦਲਿਤ ਆਗੂ ਦਰਸ਼ਨ ਕਾਂਗੜਾ, ਹਰਮਨ ਬੜਲਾ, ਪ੍ਰੈਸ ਫ਼ਰੰਟ ਸੰਗਰੂਰ ਦੇ ਪ੍ਰਧਾਨ ਸਚਿਨ ਧੰਨਜੱਸ, ਹਰਮਨ ਦੇਵ ਬਾਜਵਾ ਸੁਨਾਮ, ਦਾਮਨ ਥਿੰਦ ਬਾਜਵਾ, ਮੈਡਮ ਪੂਨਮ ਕਾਂਗੜਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।