ਅੰਡਰ-14 ਦੂਜੇ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ
ਚੇਤਨ ਚੌਹਾਨ ਅਕੈਡਮੀ ਨਵੀਂ ਦਿੱਲੀ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਵਿਚਕਾਰ ਚੱਲ ਰਿਹੈ ਪਹਿਲਾ ਮੈਚ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ Cricket ਸਟੇਡੀਅਮ ‘ਚ ਮੰਗਲਵਾਰ ਸਵੇਰੇ ਅੰਡਰ-14 ਦਾ ਦੂਜਾ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਗਿਆ। ਟੂਰਨਾਮੈਂਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਬਿਹਤਰੀਨ 8 ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦਾ ਸ਼ੁੱਭ ਆਰੰਭ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਕੀਤਾ। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਇੰਚਾਰਜ਼ ਰਾਹੁਲ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਦਾ ਪਹਿਲਾ ਮੈਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਚੇਤਨ ਚੌਹਾਨ ਅਕੈਡਮੀ ਨਵੀਂ ਦਿੱਲੀ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ।
ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ‘ਚ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ, ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ, ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ, ਸਪੋਰਟਸ ਥ੍ਰੋ ਕ੍ਰਿਕਟ ਅਕੈਡਮੀ ਜੈਪੁਰ, ਯੂਪੀ ਟਾਈਗਰ ਕ੍ਰਿਕਟ ਕਲੱਬ ਗਾਜ਼ੀਆਬਾਦ, ਦ ਕ੍ਰਿਕਟ ਗੁਰੂਕੁਲ ਫਰੀਦਾਬਾਦ, ਰਾਇਲ ਕ੍ਰਿਕਟ ਅਕੈਡਮੀ ਜੀਂਦ ਤੇ ਮੇਜਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਸਰਸਾ ਦੀਆਂ ਟੀਮਾਂ ਹਿੰਸਾ ਲੈਣਗੀਆਂ।
ਐੱਮਐੱਸਜੀ ਭਾਰਤੀ ਖੇਡ ਪਿੰਡ ਬਾਰੇ ਇੱਥੇ ਪੜੋ…
- ਸਾਰੇ ਮੈਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਗਰਾਊਂਡ ‘ਚ ਹੋਣਗੇ।
- ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।
- ਜਿਵੇਂ ਹੀ ਅਪਡੇਟ ਮਿਲੇਗਾ ਸੱਚ ਕਹੂੰ ਤੁਹਾਡੇ ਤੱਕ ਪਹੁੰਚਾਵੇਗਾ। ਪੂਰੇ ਵੇਰਵਿਆਂ ਲਈ ਜੁੜੇ ਰਹੋ…
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।