ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home ਸੂਬੇ ਪੰਜਾਬ ਨਸ਼ੇ ਦੀ ਓਵਰਡੋਜ਼...

    ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

    death

    Death | ਡੇਢ ਸਾਲ ਹੋਇਆ ਸੀ ਵਿਆਹ

    ਸ੍ਰੀ ਮੁਕਤਸਰ ਸਾਹਿਬ। ਜ਼ਿਲੇ ਦੇ ਪਿੰਡ ਵਾਦੀਆ ਦੇ ਗੁਰਪ੍ਰੀਤ ਸਿੰਘ (22) ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਕ ਗੁਰਪ੍ਰੀਤ ਘਰੋਂ 700 ਰੁਪਿਆ ਲੈ ਕੇ ਬਿਜਲੀ ਦਾ ਬਿੱਲ ਅਦਾ ਕਰਨ ਗਿਆ ਸੀ ਪਰ ਘਰ ਨਹੀਂ ਪਰਤਿਆ। ਬਾਅਦ ‘ਚ ਉਸ ਦੀ ਲਾਸ਼ ਨੇੜਲੇ ਪਿੰਡ ‘ਚੋਂ ਬਰਾਮਦ ਹੋਈ। ਇਸ ਦੌਰਾਨ ਮ੍ਰਿਤਕ ਗੁਰਪ੍ਰੀਤ ਦੇ ਹੱਥ ‘ਚੋਂ ਨਸ਼ੇ ਦੀ ਟੀਕਾ ਵੀ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ 6 ਮਹੀਨਿਆਂ ਦੀ ਧੀ ਵੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਬੇਸ਼ੱਕ ਪੁਲਿਸ ਅਧਿਕਾਰੀ ਨਸ਼ੇ ‘ਤੇ ਨਕੇਲ ਕੱਸਣ ਦੀ ਗੱਲਾਂ ਆਖ ਰਹੇ ਹਨ ਪਰ ਜਗਜੀਤ ਸਿੰਘ ਦੀ ਮੌਤ ਤੇ ਪਿੰਡ ਵਾਸੀਆਂ ਵਲੋਂ ਲਗਾਏ ਦੋਸ਼ਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਿਤੇ ਨਾਲ ਕਿਤੇ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ। Death

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Death

    LEAVE A REPLY

    Please enter your comment!
    Please enter your name here