CAA ਤਿੰਨ ਮੈਟਰੋ ਸਟੇਸ਼ਨ ‘ਤੇ ਆਵਾਜਾਈ ਬੰਦ
– ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਬੰਦ ਰਹਿਣਗੇ
ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਭੀਮ ਆਰਮੀ ਦੇ ਸ਼ੁੱਕਰਵਾਰ ਨੂੰ ਜਾਮਾ ਮਸਜਿਦ ਤੋਂ ਲੈ ਕੇ ਜੰਤਰ ਮੰਤਰ ਤੱਕ ਮਾਰਚ ਕੱਢਣ ਦੇ ਸੱਦੇ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਵਾਧਾਨੀ ਦੇ ਤੌਰ ‘ਤੇ ਤਿੰਨ ਮੈਟਰੋ ਸਟੇਸ਼ਨਾਂ ‘ਤੇ ਆਵਾਜਾਈ ਬੰਦ ਰੱਖੀ ਗਈ ਹੈ। ਦਿੱਲੀ ਮੈਟਰੋ ਅਨੁਸਾਰ ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਅੱਜ ਬੰਦ ਰਹਿਣਗੇ। ਇਹਨਾਂ ਸਟੇਸ਼ਨਾਂ ‘ਤੇ ਟ੍ਰੇਨਾਂ ਵੀ ਨਹੀਂ ਰੁਕਣਗੀਆਂ। ਭੀਮ ਆਰਮੀ ਦੇ ਨੇਤਾ ਚੰਦਰਸ਼ੇਖਰ ਨੇ ‘ਚਲੋ ਜਾਮਾ ਮਸਜਿਦ’ ਦਾ ਨਾਅਰਾ ਦਿੱਤਾ ਹੈ ਅਤੇ ਜਾਮੀਆ ਦੇ ਵਿਦਿਆਰਥੀਆਂ ਨੇ ਭੀਮ ਆਰਮੀ ਨੂੰ ਆਪਣਾ ਸਮਰਥਨ ਦਿੱਤਾ ਹੈ। ਜਾਮੀਆ ਨਗਰ ਇਲਾਕੇ ਦੇ ਸ਼ਾਹੀਨ ਬਾਗ ‘ਚ ਪ੍ਰਦਰਸ਼ਨ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਨੇ ਨੋਇਡਾ ਜਾਣ ਵਾਲੇ ਮਥੁਰਾ ਰੋਡ ਤੋਂ ਕਾਲਿੰਦੀ ਕੁੰਜ ਮਾਰਗ ਨੂੰ ਬੰਦ ਰੱਖਿਆ ਹੈ। ਉਹਨਾਂ ਨੇ ਨੋਇਡਾ ਜਾਣ ਲਈ ਆਸ਼ਰਮ ਅਤੇ ਮਹਾਰਾਨੀ ਬਾਗ ਵੱਲ ਜਾਣ ਦੀ ਸਲਾਹ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਮਥੁਰਾ ਰੋਡ ਤੋਂ ਕਾਲਿੰਦੀ ਕੁੰਜ ਮਾਰਗ ਬੰਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।