Naxalites | 1.40 ਕਰੋੜ ਦਾ ਇਨਾਮੀ ਸੀ ਨਕਸਲੀ
ਬੀਜਾਪੁਰ। ਦੇਸ਼ ਦੇ ‘ਲਾਲ ਗਲਿਆਰੇ’ ਦੀ ਰਾਜਧਾਨੀ ਕਹੇ ਜਾਣ ਵਾਲੇ ਛੱਤੀਸਗੜ੍ਹ ਦੇ ਬਸਤਰ ਇਲਾਕੇ ‘ਚ ਪਿਛਲੇ 3 ਦਹਾਕਿਆਂ ਤੋਂ ਸਰਗਰਮ Naxalites ਕਮਾਂਡਰ ਰੇਵੁਲਾ ਸ਼੍ਰੀਨਿਵਾਸ ਉਰਫ਼ ਰਮੰਨਾ ਦੀ ਮੌਤ ਹੋ ਗਈ ਹੈ। ਦੰਤੇਵਾੜਾ ‘ਚ 76 ਸੀ.ਆਰ.ਪੀ.ਐੱਫ. ਜਵਾਨਾਂ ਅਤੇ ਜੀਰਮ ਘਾਟੀ ‘ਚ ਕਾਂਗਰਸ ਨੇਤਾਵਾਂ ਦੇ ਕਤਲ ਦਾ ਜ਼ਿੰਮੇਵਾਰ ਰਮੰਨਾ ਛਾਪਾਮਾਰ ਯੁੱਧ ਕਲਾ ਦਾ ਐਕਸਪਰਟ ਸੀ ਅਤੇ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ ਬਟਾਲੀਅਨ ਨੰਬਰ ਇਕ ਦਾ ਪਹਿਲਾ ਕਮਾਂਡਰ ਸੀ। ਰਮੰਨਾ ਦਾ ਗਰਾਊਂਡ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਉਹ ਸੁਰੱਖਿਆ ਫੋਰਸਾਂ ਦੇ ਮੂਵਮੈਂਟ ਦੀ ਪਲ-ਪਲ ਦੀ ਖਬਰ ਰੱਖਦਾ ਸੀ। ਜਾਣਕਾਰੀ ਅਨੁਸਾਰ ਉਸ ਨੇ ਦੰਤੇਵਾੜਾ ‘ਚ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਨੂੰ ਖੜ੍ਹਾ ਕੀਤਾ। Naxalites
ਰਮੰਨਾ ਪੀ.ਐੱਲ.ਜੀ.ਏ. ਦਾ ਪਹਿਲਾ ਕਮਾਂਡਰ ਸੀ। ਰਮੰਨਾ ਨੇ ਦੰਤੇਵਾੜਾ ਅਤੇ ਗੜ੍ਹਚਿਰੌਲੀ ‘ਚ ਜ਼ਮੀਨੀ ਪੱਧਰ ‘ਤੇ ਜਾਸੂਸਾਂ ਦੀ ਫੌਜ ਖੜ੍ਹੀ ਕਰ ਰੱਖੀ ਸੀ। ਰਮੰਨਾ ਸੀ.ਆਰ.ਪੀ.ਐੱਫ. ਅਤੇ ਹੋਰ ਸੁਰੱਖਿਆ ਫੋਰਸਾਂ ਦੀ ਹਰੇਕ ਮੂਵਮੈਂਟ ‘ਤੇ ਪੂਰੀ ਨਜ਼ਰ ਰੱਖਦਾ ਸੀ। ਇਹੀ ਨਹੀਂ ਦੰਡਕਾਰਨਯ ਸਪੈਸ਼ਲ ਜੋਨਲ ਕਮੇਟੀ ਦੀ ਅਗਵਾਈ ਕਰਨ ਕਾਰਨ ਉਹ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਨਕਸਲ ਗਤੀਵਿਧੀਆਂ ਦੀ ਯੋਜਨਾ ਬਣਾਉਂਦਾ ਸੀ। ਨਕਸਲੀ ਰਮੰਨਾ ‘ਤੇ ਇਕ ਕਰੋੜ 40 ਕਰੋੜ ਦਾ ਇਨਾਮ ਰੱਖਿਆ ਗਿਆ ਸੀ। Naxalites
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।