ਕਿਹਾ, ਹਰ ਮਹੀਨੇ ਪੰਜਾਹ ਹਜ਼ਾਰ ਰੁਪਏ ਲੈਣ ਦੀ ਕਰ ਰਹੇ ਸਨ ਮੰਗ
–ਤਿੰਨ ਮਹੀਨੇ ਪਹਿਲਾਂ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲਈ : ਸ਼ਿਕਾਇਤਕਰਤਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਗਰਮ ਚੌਕਸੀ ਪੁਲਿਸ ਨੇ ਡੀ.ਐਚ.ਓ. ਬਰਨਾਲਾ ਰਾਜ ਕੁਮਾਰ, ਫੂਡ ਸੇਫਟੀ ਅਫ਼ਸਰ ਦਫ਼ਤਰ ਸਿਵਲ ਸਰਜਨ ਬਰਨਾਲਾ ਅਭਿਨਵ ਖੋਸਲਾ ਅਤੇ ਡਰਾਈਵਰ ਦਫ਼ਤਰ ਸਿਵਲ ਸਰਜਨ ਬਰਨਾਲਾ ਜਗਪਾਲ ਸਿੰਘ ‘ਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ(Vigilance Bureau ), ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਿਸ਼ਵ ਜੈਨ ਪੁੱਤਰ ਜਗਜੀਵਨ ਕੁਮਾਰ ਸਦਰ ਬਾਜ਼ਾਰ, ਬਰਨਾਲਾ ਦਾ ਕਨਫੈਕਸ਼ਨਰੀ ਦਾ ਕਾਰੋਬਾਰ ਹੈ, ਜਿਸਦਾ ਸਟੋਰ ਪਿੰਡ ਸੰਘੇੜਾ ਵਿੱਚ ਹੈ ਮੁਦੱਈ ਵੱਲੋਂ ਕਨਫੈਕਸ਼ਨਰੀ ਦਾ ਸਾਮਾਨ ਸਪਲਾਈ ਕੀਤਾ ਜਾਂਦਾ ਹੈ। bribe
ਮੁੱਦਈ ਦਾ ਕਰੀਬ ਇੱਕ ਸਾਲ ਪਹਿਲ੍ਹਾਂ ਰਾਜ ਕੁਮਾਰ, ਡੀ.ਐਚ.ਓ, ਬਰਨਾਲਾ ਨੇ ਟੋਫੀਆਂ/ਗੋਲੀਆਂ ਦਾ ਸੈਂਪਲ ਭਰਨ ਉਪਰੰਤ ਚੈਕ ਕਰਨ ਲਈ ਲੈਬਾਰਟਰੀ ਭੇਜੇ ਸੀ। ਜੋ ਕਿ ਸਹੀ ਪਾਏ ਗਏ ਪਰ ਹੁਣ ਰਾਜ ਕੁਮਾਰ, ਡੀ.ਐਚ.ਓ, ਬਰਨਾਲਾ, ਅਭਿਨਵ ਖੋਸਲਾ ਫੂਡ ਸੇਫਟੀ ਅਫ਼ਸਰ ਅਤੇ ਜਗਪਾਲ ਸਿੰਘ, ਡਰਾਈਵਰ ਨੇ ਮੁੱਦਈ ਉਕਤ ਨੂੰ ਵਾਰ-ਵਾਰ ਤੰਗ-ਪਰੇਸ਼ਾਨ ਕਰਦੇ ਆ ਰਹੇ ਹਨ, ਕਹਿੰਦੇ ਹਨ ਕਿ ਤੂੰ ਸਾਨੂੰ 50,000 ਰੁਪਏ ਹਰ ਤਿੰਨ ਮਹੀਨੇ ਬਾਅਦ ਬਤੌਰ ਰਿਸ਼ਵਤ ਦਿਆ ਕਰ, ਜੇ ਤੂੰ ਇਹ ਪੈਸੇ ਨਹੀਂ ਦੇਵੇਗਾਂ ਤਾਂ ਅਸੀਂ ਤੇਰੇ ਮਾਲ ਦਾ ਸੈਂਪਲ ਭਰਕੇ ਲੈਬਾਰਟਰੀ ਨੂੰ ਭੇਜ ਕੇ ਫੇਲ੍ਹ ਕਰਾਵਾਂਗੇ ਤੇ ਤੇਰੇ ਖਿਲਾਫ ਕਾਰਵਾਈ ਕਰਾਂਗੇ।
50,000 ਰੁਪਏ ਬਤੌਰ ਰਿਸ਼ਵਤ ਵਜੋਂ ਉਕਤ ਤਿੰਨੋਂ ਲੈ ਗਏ
ਐਸ.ਐਸ.ਪੀ. ਨੇ ਦੱਸਿਆ ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ 50,000 ਰੁਪਏ ਬਤੌਰ ਰਿਸ਼ਵਤ ਵਜੋਂ ਉਕਤ ਤਿੰਨੋਂ ਲੈ ਗਏ ਸੀ ਰਿਸ਼ਵਤ ਸਬੰਧੀ ਗੱਲਬਾਤ ਕਰਨ ਲਈ ਰਾਜ ਕੁਮਾਰ, ਡੀ.ਐਚ.ਓ ਨੇ ਮੁੱਦਈ ਉਕਤ ਨੂੰ ਆਪਣੀ ਕੋਠੀ ਬਰਨਾਲਾ ਵਿਖੇ ਬੁਲਾਇਆ ਸੀ, ਜਿਸ ਨਾਲ ਮੁੱਦਈ ਦੀ ਰਿਸ਼ਵਤ ਲੈਣ/ਦੇਣ ਸਬੰਧੀ ਗੱਲਬਾਤ ਹੋਈ, ਤੇ ਕਿਹਾ ਕਿ ਇਹ ਰਿਸ਼ਵਤ ਵਾਲੇ ਪੈਸੇ ਅਭਿਨਵ ਖੋਸਲਾ, ਫੂਡ ਸੇਫਟੀ ਅਫ਼ਸਰ ਅਤੇ ਜਗਪਾਲ ਸਿੰਘ, ਡਰਾਈਵਰ ਨੂੰ ਦੇ ਦਈਂ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ।
ਜਿਸ ‘ਤੇ ਕਾਰਵਾਈ ਕਰਦੇ ਹੋਏ 20,000 ਰੁਪਏ ਬਤੌਰ ਰਿਸ਼ਵਤ ਵਜੋਂ ਲੈਂਦੇ ਦੋਸ਼ੀ ਅਭਿਨਵ ਖੋਸਲਾ, ਫੂਡ ਸੇਫਟੀ ਅਫ਼ਸਰ, ਦਫਤਰ ਸਿਵਲ ਸਰਜਨ, ਬਰਨਾਲਾ ਤੇ ਜਗਪਾਲ ਸਿੰਘ, ਡਰਾਈਵਰ, ਦਫਤਰ ਸਿਵਲ ਸਰਜਨ, ਬਰਨਾਲਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਬਰਨਾਲਾ ਤੋਂ ਇੰਸਪੈਕਟਰ ਪ੍ਰਿਤਪਾਲ ਸਿੰਘ ਵਿਜੀਲੈਂਸ ਬਿਓਰੋ, ਰੇਂਜ, ਪਟਿਆਲਾ ਵੱਲੋਂ ਮੌਕਾ ਪਰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਜੀਲੈਂਸ ਟੀਮ ਵਿੱਚ ਏ.ਐਸ.ਆਈ. ਕੁੰਦਨ ਸਿੰਘ, ਏ.ਐਸ.ਆਈ ਕੁਲਵਿੰਦਰ ਸਿੰਘ, ਸੀ-2 ਕਾਰਜ ਸਿੰਘ, ਸੀ-2 ਹਰਮੀਤ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਰਣਜੀਤ ਸਿੰਘ, ਸ.ਸਿਪਾਹੀ ਸੁਖਵਿੰਦਰ ਸਿੰਘ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।