ਲੋਕ ਸੰਪਰਕ ਅਧਿਕਾਰੀ ਨੂੰ ਸੀ ਜਾਣਕਾਰੀ ਪੰਜਾਬ ਇਨਵੈਸਟ ਸਮਾਰੋਹ ‘ਚ ਅਣਜਾਣ ਵਿਅਕਤੀ ਮੁੱਖ ਮੰਤਰੀ ਤੱਕ ਪਹੁੰਚਿਆ
ਸੱਚ ਕਹੂੰ ਬਿਊਰੋ/ਮੁਹਾਲੀ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਗਲਤੀ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰਖਿਆ ਵਿੱਚ ਵੱਡੀ ਭੁੱਲ ਹੋ ਗਈ। ਡੇਰਾਬਸੀ ਤੋਂ ਅਮਨਦੀਪ ਨਾਂਅ ਦਾ ਨੌਜਵਾਨ ਇਨਵੈਸਟਮੈਟ ਸਮਿਟ ਦੌਰਾਨ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪੁੱਜ ਗਿਆ, ਸਗੋਂ ਮੌਕੇ ‘ਤੇ ਹੀ ਆਪਣੇ ਨਾਲ ਹੋਏ ਧੱਕੇ ਸਬੰਧੀ ਬੇਨਤੀ ਕਰਨ ਲੱਗ ਪਿਆ। ਜਿਸ ਨੂੰ ਦੇਖ ਕੇ ਸੁਰੱਖਿਆ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਮੌਕੇ ਤੋਂ ਨੌਜਵਾਨ ਨੂੰ ਫੜ ਕੇ ਸਮਿਟ ਵਾਲੀ ਥਾਂ ਤੋਂ ਬਾਹਰ ਲਿਜਾਇਆ ਗਿਆ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਨੌਜਵਾਨ ਨੂੰ ਕੁਝ ਵੀ ਨਹੀਂ ਕਿਹਾ ਗਿਆ ਅਤੇ ਉਕਤ ਨੌਜਵਾਨ ਦੀ ਪਰੇਸ਼ਾਨੀ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਮੁਹਾਲੀ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ। ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਸੁਰੱਖਿਆ ‘ਚ ਵੱਡੀ ਖਾਮੀ ਨੂੰ ਦੇਖਦੇ ਹੋਏ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। Amarinder Singh
ਜਾਣਕਾਰੀ ਅਨੁਸਾਰ ਮੁਹਾਲੀ ਵਿਖੇ ਪ੍ਰੋਗਰੇਸਿਵ ਪੰਜਾਬ ਨੂੰ ਲੈ ਕੇ ਇਨਵੈਸਟਮੈਟ ਸੁਮਿਟ ਚੱਲ ਰਹੀ ਹੈ। ਜਿਥੇ ਬਾਅਦ ਦੁਪਹਿਰ ਜਦੋਂ ਮੁੱਖ ਮੰਤਰੀ ਪੁੱਜੇ ਹੋਏ ਸਨ ਅਤੇ ਉਨ੍ਹਾਂ ਇੱਕ ਸਮਾਚਾਰ ਟੀਵੀ ਚੈਨਲ ਨਾਲ ਸਟੇਜ ‘ਤੇ ਗੱਲਬਾਤ ਵੀ ਕਰਨੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਡੇਰਾ ਬੱਸੀ ਤੋਂ ਅਮਨਦੀਪ ਸਿੰਘ ਨਾਮਕ ਨੌਜਵਾਨ ਇਨਵੈਸਟਮੈਂਟ ਸਮਿਟ ਵਿੱਚ ਸੁਰੱਖਿਆ ਦੇ ਸਾਰੇ ਘੇਰੇ ਪਾਰ ਕਰਕੇ ਸਮਿਟ ਵਿੱਚ ਸ਼ਾਮਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਨੇ ਬਕਾਇਦਾ ਸਮਿਟ ਵਿੱਚ ਸ਼ਾਮਲ ਹੋਣ ਮੌਕੇ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਸੀ। ਜਿਸ ਤੋਂ ਬਾਅਦ ਉਹ ਆਪਣੀ ਤੈਅ ਸੀਟ ‘ਤੇ ਬੈਠਣ ਦੀ ਥਾਂ ‘ਤੇ ਮੀਡੀਆ ਵਿੱਚ ਬੈਠ ਗਿਆ। Amarinder Singh
ਲੋਕ ਸੰਪਰਕ ਵਿਭਾਗ ਵੱਲੋਂ ਮੀਡੀਆ ਕਰਮੀਆ ‘ਤੇ ਨਿਗਰਾਨੀ
ਲੋਕ ਸੰਪਰਕ ਵਿਭਾਗ ਵੱਲੋਂ ਮੀਡੀਆ ਕਰਮੀਆ ‘ਤੇ ਵੱਡੇ ਪੱਧਰ ‘ਤੇ ਨਿਗਰਾਨੀ ਰੱਖਣ ਦੇ ਨਾਲ ਦੇਖਿਆ ਜਾ ਰਿਹਾ ਸੀ ਕਿ ਕੋਈ ਅਨਜਾਣ ਵਿਅਕਤੀ ਉਨਾਂ ਵਿੱਚ ਸ਼ਾਮਲ ਨਾ ਹੋ ਜਾਵੇ। ਇਸੇ ਦੌਰਾਨ ਲੋਕ ਸੰਪਰਕ ਵਿਭਾਗ ਦੇ ਇੱਕ ਅਧਿਕਾਰੀ ਨੇ ਅਮਨਦੀਪ ਸਿੰਘ ਨੂੰ ਪੱਤਰਕਾਰ ਨਾ ਹੋਣ ਕਰਕੇ ਕੁਰਸੀ ਤੋਂ ਉੱਠਣ ਲਈ ਵੀ ਕਿਹਾ ਪਰ ਉਕਤ ਨੌਜਵਾਨ ਅਮਨਦੀਪ ਸਿੰਘ ਕੁਰਸੀ ਤੋਂ ਨਹੀਂ ਉੱਠਿਆ, ਜਿਸ ਤੋਂ ਬਾਅਦ ਉਹ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਹੋਰ ਕਰਨ ਦੀ ਥਾਂ ‘ਤੇ ਉਸ ਨੌਜਵਾਨ ਨੂੰ ਪੱਤਰਕਾਰਾਂ ਵਿੱਚ ਹੀ ਬੈਠਣ ਦਿੱਤਾ।
ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਮੁੱਖ ਸਟੇਜ ‘ਤੇ ਬੈਠੇ ਤਾਂ ਅਮਨਦੀਪ ਸਿੰਘ ਆਪਣੀ ਸੀਟ ਤੋਂ ਖੜਾ ਕੇ ਮੁੱਖ ਮੰਤਰੀ ਸਿੰਘ ਵੱਲ ਵਧਣ ਲਗਾ ਤਾਂ ਲੋਕ ਸੰਪਰਕ ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਅਮਨਦੀਪ ਸਿੰਘ ਨੂੰ ਰੋਕਦੇ ਹੋਏ ਵਾਪਸ ਜਾਣ ਲਈ ਕਿਹਾ। ਜਿਸ ਤੋਂ ਬਾਅਦ ਅਮਨਦੀਪ ਸਿੰਘ ਕੁਝ ਦੇਰ ਬਾਅਦ ਮੁੜ ਮੁੱਖ ਮੰਤਰੀ ਵੱਲ ਵਧਿਆ ਅਤੇ ਇਸ ਵਾਰ ਉਹ ਮੁੱਖ ਮੰਤਰੀ ਕੋਲ ਪਹੁੰਚਣ ‘ਚ ਸਫ਼ਲ ਹੋ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪੁੱਜਦੇ ਹੀ ਅਮਨਦੀਪ ਸਿੰਘ ਨੇ ਉੱਚੀ ਉੱਚੀ ਅਵਾਜ਼ ਵਿੱਚ ਆਪਣੀ ਪਰੇਸ਼ਾਨੀ ਦੱਸਦੇ ਹੋਏ ਕੁਝ ਕਾਗ਼ਜ਼ ਵੀ ਦਿੱਤੇ। ਇਸ ਦੌਰਾਨ ਸੁਰੱਖਿਆ ਕਰਮੀਆ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੁਰੱਖਿਆ ਅਧਿਕਾਰੀਆਂ ਨੇ ਅਮਨਦੀਪ ਸਿੰਘ ਨੂੰ ਫੜ ਲਿਆ ਪਰ ਅਮਰਿੰਦਰ ਸਿੰਘ ਨੇ ਅਮਨਦੀਪ ਸਿੰਘ ਨੂੰ ਕੁਝ ਨਹੀਂ ਕਹਿਣ ਦੇ ਆਦੇਸ਼ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੇ।
ਸਾਰਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਅਮਨਦੀਪ ਸਿੰਘ ਨਾਲ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁਲਾਕਾਤ ਕਰਦੇ ਹੋਏ ਮੁੜ ਸਾਰੀ ਗੱਲ ਸੁਣੀ ਅਤੇ ਇਸ ਮਾਮਲੇ ਵਿੱਚ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਅਮਨਦੀਪ ਸਿੰਘ ਦੀ ਦੁਕਾਨ ਦੇ ਵਿਵਾਦ ਸਬੰਧੀ ਕਾਰਵਾਈ ਕਰਦੇ ਹੋਏ ਇਨਸਾਫ਼ ਦੇਣ ਲਈ ਕਿਹਾ। ਇੱਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਦੀ ਸੁਰੱਖਿਆ ‘ਚ ਹੋਈ ਭੁੱਲ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।