ਕਰਨਾਟਕ ‘ਚ ਉੱਪ ਚੋਣਾਂ ਲਈ ਵੋਟਿੰਗ ਸ਼ੁਰੂ
ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ ਵੋਟਿੰਗ
ਬੈਂਗਲੁਰੂ (ਏਜੰਸੀ)। ਕਰਨਾਟਕ (Karnataka) ਦੇ 15 ਵਿਧਾਨ ਸਭਾ ਚੋਣ ਖ਼ੇਤਰ ‘ਚ ਉੱਪ ਚੋਣਾਂ ਲਈ ਵੋਟਿੰਗ ਵੀਰਵੀਰ ਨੂੰ ਸਵੇਰੇ ਸ਼ੁਰੂ ਹੋ ਗਏ। ਰਿਪੋਰਟ ਮੁਤਾਬਿਕ ਵੋਟਿੰਗ ਬਹੁਤ ਹੀ ਹੌਲੀ ਰਫ਼ਤਾਰ ਨਾਲ ਹੋ ਰਹੀ ਹੈ। ਚੋਣ ਖ਼ੇਤਰਾਂ ‘ਚ 4185 ਵੋਟਿੰਗ ਕੇਂਦਰਾਂ ‘ਤੇ ਕਰੀਬ 37.78 ਲੱਖ ਲੋਕਾਂ ਦੇ ਵੋਟ ਪਾਉਣ ਦੀ ਉਮੀਦ ਹੈ। ਜਿਨ੍ਹਾਂ ਖ਼ੇਤਰਾਂ ‘ਚ ਉੱਪ ਚੋਣਾਂ ਹੋ ਰਹੀਆਂ ਹਨ ਉਨ੍ਹਾਂ ‘ਚ ਅਥਾਨੀ, ਕਾਗਵਾੜ, ਗੋਕਕ, ਯੇਲਾਪੁਰ, ਹੀਰੇਕੇਰੂਰ, ਰਾਨੀਬੇਨੂਰ, ਵਿਜੈ ਨਗਰ, ਚਿਕਬੱਲਪੁਰ, ਕੇਆਰ ਪੁਰਮ, ਯਸ਼ਵੰਤਪੁਰਮ, ਮਹਾਲਕਸ਼ਮੀ ਲੇਆਊਟ, ਸ਼ਿਵਾਜੀਨਗਰ, ਹੋਸਕੋਟੇ, ਕੇਆਰ ਪੇਟ ਅਤੇ ਹੁਨਸੁਰ ਸ਼ਾਮਲ ਹਨ।
ਦੋ ਵਿਧਾਨ ਸਭਾ ਚੋਣ ਖ਼ੇਤਰਾਂ-ਮੁਸਕੀ (ਰਾਇਚੁਰ ਜ਼ਿਲ੍ਹਾ) ਅੇਤ ਆਰ-ਆਰ ਨਗਰ (ਬੰਗਲੌਰ) ‘ਚ ਉੱਪ ਚੋਣਾਂ ਰੋਕ ਦਿੱਤੀਆਂ ਗਈਆਂ ਹਨ ਕਿਉਂਕਿ ਮਈ 2018 ਦੇ ਰਾਜ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੇ ਨਤੀਜਿਆਂ ਨੂੰ ਲੈ ਕੇ ਕਰਨਾਟਕ ਹਾਈ ਕੋਰਟ ‘ਚ ਮਾਮਲਾ ਦਰਜ਼ ਕਰਵਾਇਆ ਗਿਆ ਹੇ। ਕਾਂਗਰਸ ਅਤੇ ਜਨਤਾ ਦਲ (ਸੈਕਿਊਲਰ) ਦੇ 17 ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਕਾਰਨ ਜੋ ਵਿਧਾਨ ਸਭਾਂ ਸੀਟਾਂ ਖਾਲੀ ਹੋ ਗਈਆਂ ਸਨ ਉਨ੍ਹਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
- ਇਨ੍ਹਾਂ ਬਾਗੀ ਵਿਧਾਇਕਾਂ ਕਾਰਨ ਜੁਲਾਈ ‘ਚ ਸੂਬੇ ‘ਚ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ ਸੀ
- ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸੱਤਾ ‘ਚ ਆਈ ਸੀ।
- ਉੱਪ ਚੋਣਾਂ ਦੇ ਨਤੀਜੇ 9 ਦਸੰਬਰ ਨੂੰ ਐਲਾਨੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।