ਦੇਸ਼ ਅੰਦਰ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਜਾਂ ਪਰਿਵਾਰ ਦੇ ਮੁਖੀ ਵੱਲੋਂ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰਨ ਦੀਆਂ ਦਰਦਨਾਕ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹਨ ਪਿਛਲੇ ਦਿਨੀਂ ਗਾਜੀਆਬਾਦ ‘ਚ ਇੱਕ ਪਰਿਵਾਰ ਦੇ ਜੀਆਂ ਨੇ ਅੱਠਵੇਂ ਫਲੋਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਅਜਿਹੇ ਮਾਮਲਿਆਂ ‘ਤੇ ਸਰਕਾਰੀ ਜਾਂ ਸਿਆਸੀ ਟਿੱਪਣੀਆਂ ਲਗਭਗ ਨਾਂਹ ਦੇ ਬਰਾਬਰ ਹੀ ਹੁੰਦੀਆਂ ਹਨ ਦਰਅਸਲ ਇਹ ਦੁਖਦ ਘਟਨਾਵਾਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦਾ ਨਤੀਜਾ ਹਨ ਬਦਲ ਰਹੀ ਵਿਵਸਥਾ ਦੇ ਸਮਾਜ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਰੋਕਣ ਦੀ ਚਿੰਤਾ ਸਰਕਾਰ ਦੇ ਏਜੰਡੇ ‘ਚ ਨਹੀਂ ਹੁੰਦੀ ਸਰਕਾਰ ਦੀਆਂ ਨਜ਼ਰਾਂ ‘ਚ ਭੌਤਿਕ ਵਿਕਾਸ ਹੀ ਤਰੱਕੀ ਦੀ ਨਿਸ਼ਾਨੀ ਹੈ ਸੜਕਾਂ, ਇਮਾਰਤਾਂ, ਪੁਲਾਂ ਦਾ ਨਿਰਮਾਣ ਸਰਕਾਰਾਂ ਦੀ ਤਰਜ਼ੀਹ ਹੁੰਦਾ ਹੈ ਕਾਰਾਂ ਦੀ ਵਿੱਕਰੀ ‘ਚ ਵਾਧਾ ਮਜ਼ਬੂਤ ਆਰਥਿਕਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਵਿਕਾਸ ਦੇ ਇਸ ਪੂੰਜੀਵਾਦੀ ਮਾਡਲ ‘ਚ ਸਮਾਜਿਕ ਸੰਤੁਲਨ ਵਿਗੜ ਗਿਆ ਹੈ ਖਾਸਕਰ ਮੱਧ ਵਰਗ ਇਸ ਤਬਦੀਲੀ ਦੀ ਹਨ੍ਹੇਰੀ ‘ਚ ਬੁਰੀ ਤਰ੍ਹਾਂ ਰੁਲ ਗਿਆ ਹੈ ਮਹਿੰਗੀਆਂ ਤੇ ਨਵੀਆਂ-ਨਵੀਆਂ ਗੱਡੀਆਂ, ਮਹਿੰਗੇ ਮੋਬਾਇਲ ਤੇ ਘਰੇਲੂ ਵਰਤੋਂ ਦਾ ਇਲੈਕਟ੍ਰੋਨਿਕ ਸਾਮਾਨ, ਮਹਿੰਗੇ ਵਿਆਹ ਤੇ ਹੋਰ ਸਮਾਜਿਕ ਸਮਾਰੋਹ ਮੱਧ ਵਰਗ ਲਈ ਆਰਥਿਕ ਮੁਸ਼ਕਲਾਂ ਲੈ ਕੇ ਆ ਰਹੇ ਹਨ ਆਮ ਕਿਸਾਨ ਮਜ਼ਦੂਰ ਤੋਂ ਲੈ ਕੇ ਵਪਾਰੀ ਵਰਗ ਤੱਕ ਖੁਦਕੁਸ਼ੀਆਂ ਦੇ ਮਾੜੇ ਰਾਹ ਪੈ ਗਿਆ ਹੈ ਇਸ ਦੌਰ ‘ਚ ਰੂਹਾਨੀ ਸੇਧ ਤੇ ਖੁਦ ਸੰਤੁਲਿਤ ਜੀਵਨਸ਼ੈਲੀ ਲੈਣ ਦੀ ਜ਼ਰੂਰਤ ਹੈ।
ਰੂਹਾਨੀਅਤ ਅਨੁਸਾਰ ਆਤਮਘਾਤ ਮਹਾਂਪਾਪ ਹੈ ਖੁਦਕੁਸ਼ੀ ਵਰਗੇ ਮਾੜੇ ਕਦਮ ਤੋਂ ਬਚਾਉਣ ਲਈ ਕੋਈ ਸਰਕਾਰ ਜਾਂ ਕਾਨੂੰਨ ਲੋਕਾਂ ਦੀ ਮੱਦਦ ਨਹੀਂ ਕਰ ਸਕਦਾ ਇਹ ਤਾਂ ਮੱਧ ਵਰਗ ਨੂੰ ਖੁਦ ਹੀ ਸੂਝ-ਬੂਝ ਤੋਂ ਕੰਮ ਲੈਣਾ ਪਵੇਗਾ ਨਿੱਜੀ ਟੈਲੀਕਾਮ ਕੰਪਨੀਆਂ ਨੇ ਸਸਤੀ, ਅਣਲਿਮਟਿਡ ਕਾਲਿੰਗ ਤੇ ਅਣਲਿਮਟਿਡ ਇੰਟਰਨੈੱਟ ਡਾਟਾ ਮੁਹੱਈਆ ਕਰਵਾ ਕੇ ਕੋਠੀਆਂ ਤੋਂ ਲੈ ਕੇ ਝੁੱਗੀ-ਝੋਪੜੀਆਂ, ਬਸਤੀਆਂ ‘ਚ ਮੋਬਾਇਲ ਫੋਨ ਤੇ ਇੰਟਰਨੈਟ ਪਹੁੰਚਾ ਦਿੱਤਾ ਹੈ ਭਾਵੇਂ ਸਸਤਾ ਦੇ ਕੇ ਕੰਪਨੀਆਂ ਖੁਦ ਘਾਟੇ ‘ਚ ਗਈਆਂ ਹਨ ਪਰ ਮੋਬਾਇਲ ਫੋਨ ਤੇ ਇੰਟਰਨੈਟ ਦੀ ਜੋ ਆਦਤ ਲੋਕਾਂ ਨੂੰ ਪੈ ਗਈ ਹੈ ਉਹ ਕੀਮਤਾਂ ਵਧਣ ‘ਤੇ ਵੀ ਛੁੱਟਣ ਵਾਲੀ ਨਹੀਂ ਲੱਗਦੀ ਕਿਸੇ ਵੀ ਵਿਗਿਆਨਕ ਚੀਜ਼ ਦੀ ਜ਼ਰੂਰਤ ਅਨੁਸਾਰ ਵਰਤੋਂ ਜਾਇਜ਼ ਹੈ ਪਰ ਵਿੱਤੀ ਸਮਰੱਥਾ ਤੋਂ ਵਧ ਕੇ ਖਰਚ ਮੱਧ ਵਰਗ ਲਈ ਮੁਸ਼ਕਲਾਂ ਲੈ ਕੇ ਆ ਰਿਹਾ ਹੈ ਆਟੋ ਕੰਪਨੀਆਂ ਗੱਡੀਆਂ ਵੇਚਣ ਲਈ ਲੋਕਾਂ ਦੇ ਘਰ ਤੱਕ ਪਹੁੰਚ ਕੇ ਖਰੀਦਣ ਲਈ ਮਜ਼ਬੂਰ ਕਰ ਰਹੀਆਂ ਹਨ ਫਾਇਨੈਂਸਿੰਗ ਦੀ ਸੁਵਿਧਾ ਤੇ ਸ਼ਬਦਾਵਲੀ ਦੀ ਹੇਰਫੇਰ ਨੇ ਲੋਕਾਂ ਦੀਆਂ ਜੇਬ੍ਹਾਂ ਖਾਲੀ ਕਰਨ ਦਾ ਜਾਦੂਗਰੀ ਵਾਂਗ ਕੰਮ ਕੀਤਾ ਹੈ ਮੱਧਵਰਗੀ ਲੋਕਾਂ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣ ਦੀ ਬਜਾਇ ਆਪਣੇ ਆਰਥਿਕ ਵਸੀਲਿਆਂ ਤੇ ਖਰਚਿਆਂ ਦਾ ਤਾਲਮੇਲ ਬਣਾ ਕੇ ਚੱਲਣਾ ਪਵੇਗਾ ਸਾਨੂੰ ਭੂਟਾਨ ਵਰਗੇ ਰਾਜਨੀਤਕ ਪ੍ਰਬੰਧ ਤੋਂ ਪ੍ਰੇਰਨਾ ਲੈਣੀ ਪਵੇਗੀ ਜਿੱਥੇ ਜੀਡੀਪੀ ਜਾਂ ਤਰੱਕੀ ਨੂੰ ਖੁਸ਼ੀ ਨਾਲ ਮਾਪਿਆ ਜਾਂਦਾ ਹੈ ਸਾਦਗੀ ਤੇ ਕੁਦਰਤੀ ਜੀਵਨ ਦੀ ਅਹਿਮੀਅਤ ਨੂੰ ਸਮਝਣਾ ਪਵੇਗਾ ਕੁਦਰਤ ਤੇ ਮਨੁੱਖ ਦੀ ਸਾਂਝ ਕਾਫ਼ੀ ਮੁਸ਼ਕਲਾਂ ਤੋਂ ਰਾਹਤ ਪ੍ਰਦਾਨ ਕਰਨ ਵਾਲੀ ਹੈ ਜ਼ਿਆਦਾ ਅਰਾਮ ਵਾਲੀ ਜ਼ਿੰਦਗੀ ਰੋਗਾਂ ਨੂੰ ਬੁਲਾਵਾ ਦੇਣ ਦੇ ਨਾਲ-ਨਾਲ ਖਰਚੀਲੀ ਵੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।