ਜਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ ਦੀ ਲਿਸਟ ਜਾਰੀ
ਮਨੋਹਰ ਲਾਲ ਖੱਟਰ ਫਿਰ ਦੇਖਣਗੇ ਗੁਰੂਗ੍ਰਾਮ
ਚੰਡੀਗੜ, ਸੱਚ ਕਹੂੰ ਨਿਊਜ਼। ਹਰਿਆਣਾ ਸਰਕਾਰ ਨੇ ਜ਼ਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਨੂੰ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ। ਸੀਐਮ ਮਨੋਹਰ ਲਾਲ ਖੱਟਰ ਇੱਕ ਵਾਰ ਫਿਰ ਗੁਰੂਗ੍ਰਾਮ ਜਿਲ੍ਹੇ ਦੀਆਂ ਹੀ ਸਮੱਸਿਆਵਾਂ ਦਾ ਹੱਲ ਕਰਨਗੇ। ਉਥੇ ਡਿਪਟੀ ਸੀਐਮ ਨੂੰ ਫਰੀਦਾਬਾਦ ਅਤੇ ਪਾਣੀਪਤ ਜ਼ਿਲ੍ਹਾ ਦਿੱਤਾ ਗਿਆ ਹੈ। ਕਸ਼ਟ ਨਿਵਾਰਨ ਕਮੇਟੀ ਦੀ ਬੈਠਕ ‘ਚ ਸਭ ਤੋਂ ਜ਼ਿਆਦਾ ਕਾਰਵਾਈ ਲਈ ਫੇਮਸ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਇਸ ਵਾਰ ਰੋਹਤਕ ਅਤੇ ਸਰਸਾ ਜਿਲ੍ਹਾ ਦਿੱਤਾ ਗਿਆ ਹੈ।
ਇਹ ਹੋਣਗੇ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ
- ਸੀਐਮ ਮਨੋਹਰ ਲਾਲ ਗੁਰੂਗ੍ਰਾਮ
- ਗ੍ਰਹਿ ਮੰਤਰੀ ਅਨਿਲ ਵਿਜ ਰੋਹਤਕ, ਸਰਸਾ
- ਡਿਪਟੀ ਸੀਐਮ ਦੁਸ਼ਿਅੰਤ ਚੌਟਾਲਾ ਫਰੀਦਾਬਾਦ, ਪਾਣੀਪਤ
- ਸਿੱਖਿਆ ਮੰਤਰੀ ਕੰਵਰਲ ਪਾਲ ਗੁਰਜਰ ਕਰਨਾਲ, ਅੰਬਾਲਾ
- ਆਵਾਜਾਈ ਮੰਤਰੀ ਮੂਲ ਚੰਦ ਸ਼ਰਮਾ ਸੋਨੀਪਤ, ਕੈਥਲ
- ਬਿਜਲੀ ਮੰਤਰੀ ਰਣਜੀਤ ਸਿੰਘ ਹਿਸਾਰ, ਫਤਿਹਾਬਾਦ
- ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਚਰਖੀ ਦਾਦਰੀ, ਮਹਿੰਦਰਗੜ
- ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੂਹ, ਪਲਵਲ
- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਓਮਪ੍ਰਕਾਸ਼ ਯਾਦਵ ਰੇਵਾੜੀ, ਝੱਜਰ
- ਮਹਿਲਾ ਅਤੇ ਬਾਲ ਕਲਿਆਣ ਮੰਤਰੀ ਕਮਲੇਸ਼ ਢਾਂਡਾ ਕਰੂਕਸ਼ੇਤਰ
- ਪੁਰਾਤਤਵ ਅਤੇ ਮਿਊਜੀਅਮ ਮੰਤਰੀ ਅਨੂਪ ਧਾਨਕ ਭਿਵਾਨੀ, ਜੀਂਦ
- ਖੇਡ ਮੰਤਰੀ ਸੰਦੀਪ ਸਿੰਘ ਪੰਚਕੂਲਾ, ਯਮੁਨਾਨਗਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।