7 ਸਾਲ ਪਹਿਲਾਂ ਹਰਿਆਣਾ ਪੁਲਿਸ ਦੀ ਵੈਨ ਘੇਰ ਚਾਰ ਬਦਮਾਸ਼ਾਂ ਦਾ ਕੀਤਾ ਸੀ ਕਤਲ
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਬੀਤੀ ਸ਼ਾਮ ਮਲੋਟ ਦੇ ਸਕਾਈ ਮਾਲ ‘ਚ ਬਣੇ ਜਿੰਮ ਦੇ ਬਾਹਰ ਮਨਪ੍ਰੀਤ ਮੰਨਾ ਦੇ ਕਤਲ Murder ਦੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਫੇਸਬੁੱਕ ‘ਤੇ ਇਸ ਦੀ ਜ਼ਿੰਮੇਵਾਰੀ ਲੈ ਬਦਮਾਸ਼ਾਂ ਨੇ ਪੁਲਸ ਨੂੰ ਲਲਕਾਰਿਆ ਹੈ। ਮੰਨਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ।
ਇਸ ਕਾਰਨ ਹਰਿਆਣਾ ਦੀ ਪੁਲਿਸ ਨੇ ਬਿਸ਼ੋਦੀ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਉਰਫ ਰਾਜੂ ‘ਤੇ 1 ਲੱਖ ਰੁਪਏ ਦੇ ਇਨਾਮ ਰੱਖਿਆ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਲਸ ਰਿਕਾਰਡ ਮੁਤਾਬਕ ਰਾਜੂ ਦੇ ਖਿਲਾਫ 15 ਅਪਰਾਧਿਕ ਮਾਮਲੇ ਹਨ। ਉਹ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ‘ਚ ਕਤਲ, ਲੁੱਟ-ਖੋਹ ਆਦਿ ਦੇ ਮਾਮਲਿਆਂ ‘ਚ ਸ਼ਾਮਲ ਰਿਹਾ ਹੈ।
ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਮੰਨਾ ਦਾ ਕਤਲ ਕਰਨ ਮਗਰੋਂ ਲਾਰੇਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਫੇਸਬੁੱਕ ‘ਤੇ ਲਾਰੇਂਸ ਬਿਸ਼ਨੋਈ ਦੇ ਨਾਂਅ ਤੋਂ ਬਣੇ ਪੇਜ ‘ਤੇ ਲਿਖਿਆ ਗਿਆ ਹੈ ਕਿ ” ਜੋ ਮੰਨਾ ਮਲੋਟ ਵਿਖੇ ਜਿੰਮ ਦੇ ਬਾਹਰ ਮਾਰਿਆ ਗਿਆ ਹੈ, ਉਸ ਨੂੰ ਮੈਂ (ਰਾਜੂ) ਖੁਦ ਆਪਣੇ ਹੱਥਾਂ ਨਾਲ ਮਾਰ ਕੇ ਗਿਆ ਹਾਂ। ਇਹ ਕੰਮ ਮੈਂ ਤੇ ਲਾਰੇਂਸ ਬਿਸ਼ਨੋਈ ਨੇ ਮਿਲ ਕੇ ਕੀਤਾ ਹੈ। ਮੰਨਾ ਦਾ ਕਤਲ ਮੈਂ ਇਸ ਕਰਕੇ ਕੀਤਾ, ਕਿਉਂਕਿ ਉਸਨੇ ਮੇਰੇ ਭਰਾ ਅੰਕਿਤ ਦੀ ਮੁਖਬਰੀ ਕੀਤੀ ਸੀ।
ਸੋਨੀਪਤ ‘ਚ ਇੱਕ ਵਿਅਕਤੀ ਦੇ ਕਤਲ ਮਾਮਲੇ ‘ਚ ਵੀ ਸ਼ਾਮਲ ਹੈ ਰਾਜੂ
ਰਾਜੂ ਬਿਸ਼ੋਦੀ ‘ਤੇ ਚੰਡੀਗੜ੍ਹ ਵਿਖੇ ਸੋਨੂੰ ਸ਼ਾਹ ਅਤੇ ਕੁਝ ਦਿਨ ਪਹਿਲਾ ਸੋਨੀਪਤ ‘ਚ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲੇ ‘ਚ ਵੀ ਸ਼ਾਮਲ ਹੈ। ਫੇਸਬੁੱਕ ‘ਤੇ ਧਮਕੀ ਦਿੰਦਿਆਂ ਉਸਨੇ ਲਿਖਿਆ ਕਿ ਅੰਕਿਤ ਭਾਦੂ ਦੀ ਮੁਖਬਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਭਾਵੇ ਉਹ ਪੁਲਸ ਦੀ ਗੋਦ ‘ਚ ਜਾ ਕੇ ਬੈਠ ਜਾਣ। ਉਸਨੇ ਲਿਖਿਆ ਕਿ ਮੇਰਾ ਹਰਿਆਣਾ ‘ਚ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਇਹ ਉਹੀ ਰਾਜੂ ਬਿਸ਼ੋਦੀ ਹੈ, ਜਿਸਨੇ ਕਰੀਬ 7 ਸਾਲ ਪਹਿਲਾਂ ਹਰਿਆਣਾ ਪੁਲਿਸ ਦੀ ਵੈਨ ਘੇਰ ਚਾਰ ਬਦਮਾਸ਼ਾਂ ਦਾ ਕਤਲ ਕੀਤਾ ਸੀ, ਜਿਸ ਮਾਮਲੇ ਦੇ ਸਬੰਧ ‘ਚ ਰਾਜੂ ਬਿੰਦੀ ਵਾਟੇਂਡ ਹੈ। ਹੁਣ ਮਨਪ੍ਰੀਤ ਮੰਨਾ ਦੇ ਕਤਲ ਦੇ ਮਾਮਲੇ ਦੀ ਜਿੰਮੇਵਾਰੀ ਲੈਣ ਵਾਲੇ ਰਾਜੂ ਬਿਸ਼ੋਦੀ ਦਾ ਇਸ ਕਤਲ ‘ਚ ਹੱਥ ਹੈ ਜਾਂ ਨਹੀਂ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
- ਮੰਨਾ ਦਾ ਕਤਲ ਇਸ ਕਰਕੇ ਕੀਤਾ, ਕਿਉਂਕਿ ਉਸਨੇ ਮੇਰੇ ਭਰਾ ਅੰਕਿਤ ਦੀ ਮੁਖਬਰੀ ਕੀਤੀ ਸੀ : ਰਾਜੂ
- ਮੰਨਾ ਦਾ ਕਤਲ ਕਰਨ ਮਗਰੋਂ ਲਾਰੇਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।