ਨਾਗਪੁਰ ਪੁਲਿਸ ਨੇ ਫੜਨਵੀਸ ਨੂੰ ਭੇਜਿਆ ਸੰਮਨ
ਨਾਗਪੁਰ, ਏਜੰਸੀ। ਨਾਗਪੁਰ ਪੁਲਿਸ ਨੇ ਇੱਕ ਸਥਾਨਕ ਅਦਾਲਤ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਰੀ ਸੰਮਨ ਨੂੰ ਵੀਰਵਾਰ ਨੂੰ ਉਹਨਾਂ ਨੂੰ ਭੇਜ ਦਿੱਤਾ। ਸ੍ਰੀ Fadnavis ‘ਤੇ ਚੁਣਾਵੀਂ ਹਲਫਨਾਮੇ ‘ਚ ਆਪਣੇ ਖਿਲਾਫ਼ ਦੋ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕਾਉਣ ਦਾ ਦੋਸ਼ ਸੀ ਅਤੇ ਅਦਾਲਤ ਨੇ ਇਸ ਸਿਲਸਿਲੇ ‘ਚ ਉਹਨਾਂ ਨੂੰ ਸੰਮਨ ਜਾਰੀ ਕੀਤਾ ਸੀ। ਸਦਰ ਪੁਲਿਸ ਥਾਣਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਮਨ ਇੱਥੇ ਸ੍ਰੀ ਫੜਨਵੀਸ ਦੇ ਘਰ ਭੇਜ ਦਿੱਤਾ ਗਿਆ ਸੀ। ਇਹ ਸੰਮਨ ਉਸ ਦਿਨ ਭੇਜਿਆ ਗਿਆ ਜਦੋਂ ਮਹਾਂਰਾਸ਼ਟਰ ‘ਚ ਸ਼ਿਵਸੈਨਾ ਦੀ ਅਗਵਾਈ ਵਾਲੀ ਸਰਕਾਰ ਨੇ ਸਹੁੰ ਚੁੱਕੀ।
ਮੈਜਿਸਟਰੇਟ ਕੋਰਟ ਨੇ ਇੱਕ ਨਵੰਬਰ ਨੂੰ ਚੁਣਾਵੀ ਹਲਫਨਾਮੇ ‘ਚ ਦੋ ਅਪਰਾਧਿਕ ਮਾਮਲਿਆਂ ਨੂੰ ਲੁਕਾਉਣ ਨੂੰ ਲੈ ਕੇ ਸ੍ਰੀ ਫੜਨਵੀਸ ਖਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ ਕਰਨ ਵਾਲੀ ਅਰਜੀ ਨੂੰ ਮੁੜ ਸਥਾਪਿਤ ਕੀਤਾ ਸੀ। ਸ਼ਹਿਰ ਦੇ ਵਕੀਲ ਸਤੀਸ਼ ਓਕੇ ਨੇ ਸ੍ਰੀ ਫੜਨਵੀਸ ਖਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਮੰਗ ਕਰਦੇ ਹੋਏ ਅਦਾਲਤ ‘ਚ ਅਰਜੀ ਦਾਇਰ ਕੀਤੀ ਸੀ। ਬਾਂਬੇ ਹਾਈਕੋਰਟ ਨੇ ਵਕੀਲ ਸਤੀਸ਼ ਓਕੇ ਦੀ ਅਰਜੀ ਨੂੰ ਰੱਦ ਕਰਨ ਵਾਲੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਸੀ। ਪਰ ਸੁਪਰੀਮ ਕੋਰਟ ਨੇ ਇੱਕ ਅਕਤੂਬਰ ਨੂੰ ਮੈਜਿਸਟਰੇਟ ਨੂੰ ਸਤੀਸ਼ ਓਕੇ ਦੀ ਅਰਜੀ ‘ਤੇ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਸੀ।
ਮੈਜਿਸਟਰੇਟ ਕੋਰਟ ਨੇ ਚਾਰ ਨਵੰਬਰ ਨੂੰ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਮਾਮਲੇ ਨੂੰ ਸਮਰੀ ਅਪਰਾਧਿਕ ਮਾਮਲੇ ਤਹਿਤ ਰੱਖਿਆ ਜਾਵੇਗਾ। ਮੈਜਿਸਟਰੇਟ ਐਸ ਡੀ ਮੇਹਤਾ ਨੇ ਕਿਹਾ ਕਿ ਆਰੋਪੀ ਨੂੰ ਜਨਪ੍ਰਤੀਨਿਧਤਵ ਐਕਟ 1951 ਦੀ ਧਾਰਾ 125ਏ ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਖਿਲਾਫ਼ 1996 ਅਤੇ 1998 ‘ਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਮਾਮਲੇ ਦਰਜ ਕੀਤੇ ਗਏ ਸਨ ਪਰ ਦੋਵਾਂ ਮਾਮਲਿਆਂ ‘ਚ ਆਰੋਪ ਤੈਅ ਨਹੀਂ ਕੀਤੇ ਗਏ ਸਨ। ਸਤੀਸ਼ ਓਕੇ ਨੇ ਆਰੋਪ ਲਗਾਇਆ ਸੀ ਕਿ ਇਸ ਜਾਣਕਾਰੀ ਦਾ ਖੁਲਾਸਾ ਉਹਨਾਂ ਨੇ ਆਪਣੇ ਚੁਣਾਵੀ ਹਲਫਨਾਮੇ ‘ਚ ਨਹੀਂ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।