ਜ਼ਿਲ੍ਹਾ ਪਟਿਆਲਾ ਦੇ ਚਾਰ ਵਿਧਾਇਕ ਕਰ ਰਹੇ ਹਨ ਸਰਕਾਰ ਦੀ ਖਿਲਾਫ਼ਤ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਆਪਣੀ ਹੀ ਸਰਕਾਰ ਵਿਰੁੱਧ ਬਗਾਵਤੀ ਸੁਰਾਂ ‘ਤੇ ਉੱਤਰੇ ਕਾਂਗਰਸੀ ਵਿਧਾਇਕਾਂ ਦਾ ਗੁੱਸਾ ਸਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਹਲਕਾ ਸੁਤਰਾਣਾ ਤੋਂ ਕਾਂਗਰਸ ਦੇ ਸੀਨੀਅਰ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਆਪਣੀ ਹੀ ਸਰਕਾਰ ਅਤੇ ਅਫ਼ਸਰਸ਼ਾਹੀ ਖਿਲਾਫ਼ ਰੱਜ ਕੇ ਭੜਾਸ ਕੱਢੀ ਹੈ। ਇੱਧਰ ਬੀਤੇ ਦਿਨੀਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਅਫ਼ਸਰਸ਼ਾਹੀ ਖਿਲਾਫ਼ ਖੁੱਲ੍ਹ ਕੇ ਬੋਲੇ ਤਿੰਨ ਵਿਧਾਇਕਾਂ ਨੂੰ ਆਪਣੇ ਨਾਲ ਇੱਕ ਸਮਾਗਮ ਵਿੱਚ ਜਹਾਜ਼ ਰਾਹੀਂ ਲਿਜਾਣ ਤੋਂ ਬਾਅਦ ਉੁਨ੍ਹਾਂ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੁਣ ਹਲਕਾ ਸੁਤਰਾਣਾ ਤੋਂ ਵਿਧਾÎਇਕ ਵੱਲੋਂ ਆਪਣੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। Government
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਦਿਨਾਂ ਲਈ ਵਿਦੇਸ਼ ਕੀ ਰਵਾਨਾ ਹੋਏ, ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹੇ ‘ਚ ਹੀ ਉਨ੍ਹਾਂ ਦੇ ਆਪਣੇ ਵਿਧਾਇਕਾਂ ਨੇ ਆਪਣੇ ਕੰਮ ਨਾ ਹੋਣ ਕਾਰਨ ਬਗਾਵਤੀ ਸੁਰ ਤਿੱਖੇ ਕਰ ਦਿੱਤੇ ਅਤੇ ਅਫ਼ਸਰਸਾਹੀ ‘ਤੇ ਇਲਜਾਮਾਂ ਦੀ ਝੜੀ ਲਾ ਦਿੱਤੀ ਹੈ। ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਸਮਾਣਾ ਤੋਂ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਉਠਾਏ ਮੁੱਦਿਆ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਅੱਜ ਕਾਂਗਰਸ ਦੇ ਸੀਨੀਅਰ ਵਿਧਾਇਕ ਨਿਰਮਲ ਸਿੰਘ ਸੁਤਰਾਣਾ ਵੱਲੋਂ ਆਪਣੀ ਹੀ ਸਰਕਾਰ ਖਿਲਾਫ਼ ਝੰਡਾ ਚੁੱਕ ਲਿਆ। ਸ਼ੁਤਰਾਣਾ ਨੇ ਕਿਹਾ ਕਿ ਉਸਦੇ ਹਲਕੇ ਵਿੱਚ ਤਿੰਨ ਸਾਲਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ ਅਤੇ ਅਫ਼ਸਰਸਾਹੀ ਉਸਦੀ ਕੋਈ ਗੱਲ ਨਹੀਂ ਸੁਣ ਰਹੀ। ਉਸ ਨੇ ਕਿਹਾ ਕਿ ਮੰਡੀ ਬਣਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਨਹੀਂ ਹੋਇਆ।
ਪੰਜਾਬ ਵਿਧਾਨ ਸਭਾ ਵਿੱਚ ਉਸ ਵੱਲੋਂ ਜੁਡੀਸੀਅਲ ਕੋਰਟ ਬਣਾਉਣ ਦਾ ਮਾਮਲਾ ਚੁੱਕਿਆ ਗਿਆ ਸੀ ਅਤੇ ਮੁੱਖ ਮੰਤਰੀ ਵੱਲੋਂ ਦੋ ਮਹੀਨਿਆਂ ‘ਚ ਚਾਲੂ ਹੋਣ ਦੀ ਗੱਲ ਕਹੀ ਗਈ ਸੀ, ਪਰ ਅਜੇ ਤੱਕ ਇੱਕ ਇੱਟ ਤੱਕ ਨਹੀਂ ਲੱਗੀ। ਵਿਧਾਇਕ ਸੁਤਰਾਣਾ ਨੇ ਕਿਹਾ ਕਿ ਨਨਹੇੜਾ ਪਿੰਡ ਵਿੱਚ ਪੋਲੀਟੈਕਨੀਕਲ ਕਾਲਜ਼ ਬਣਾਉਣ ਦਾ ਵਾਅਦਾ ਕੀਤਾ ਸੀ, ਜਦੋਂ ਇਸ ਸਬੰਧੀ ਮਹੀਨਾ ਪਹਿਲਾਂ ਉਹ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਫਾਇਲ ਡੀਸੀ ਨੂੰ ਭੇਜ ਦਿੱਤੀ ਹੈ
। ਜਦੋਂ ਉਹ ਡੀਸੀ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਕਿਹੜੀ ਪੋਲੀਟੈਕਨੀਕਲ ਕਾਲਜ਼ ਦੀ ਫਾਇਲ, ਉਨ੍ਹਾਂ ਨੂੰ ਇਸ ਫਾਇਲ ਸਬੰਧੀ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਹੁਣ ਮੰਤਰੀ ਝੂਠ ਬੋਲ ਰਹੇ ਹਨ ਜਾਂ ਫਿਰ ਡੀਸੀ। ਵਿਧਾਇਕ ਨੇ ਦੋਸ਼ ਲਾਇਆ ਕਿ ਅਫ਼ਸਰਸਾਹੀ ਕੰਮ ਕਰਨ ਨੂੰ ਤਿਆਰ ਨਹੀਂ ਅਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹ੍ਹਾਂ ਕਿਹਾ ਕਿ ਪਾਤੜਾਂ ਵਿਖੇ ਇੱਕ ਪਾਰਕ ਬਣਨਾ ਸੀ ਅਤੇ ਇਸ ਦੇ ਨਾਲ ਹੀ ਟਰੋਮਾ ਸੈਂਟਰ ਬਣਨਾ ਸੀ, ਪਰ ਅਜੇ ਤੱਕ ਕੁਝ ਨਹੀਂ ਬਣਿਆ। ਇਸ ਸਬੰਧੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਮਿਲ ਚੁੱਕਾ ਹਾਂ, ਪਰ ਸਰਕਾਰ ਦੇ ਤਿੰਨ ਸਾਲ ਬੀਤ ਗਏ ਹਨ, ਉਨ੍ਹਾਂ ਦੇ ਹਲਕੇ ਵਿੱਚ ਵਿਕਾਸ ਕਾਰਜ ਰੁਕੇ ਪਏ ਹਨ।
ਉਨ੍ਹਾਂ ਅਫ਼ਸਰਸਾਹੀ ‘ਤੇ ਦੋਸ਼ ਲਾਇਆ ਕਿ ਜਿਹੜੇ ਪੈਸੇ ਦਿੰਦੇ ਹਨ, ਉਨ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਬਾਕੀ ਕਿਸੇ ਦੀ ਕੋਈ ਨਹੀਂ ਸੁਣੀ ਜਾ ਰਹੀ। ਵਿਧਾਇਕ ਸੁਤਰਾਣਾ ਨੇ ਕਿਹਾ ਕਿ ਲੋਕ ਜਵਾਬ ਮੰਗ ਰਹੇ ਹਨ ਅਤੇ ਉਹ ਲੋਕਾਂ ਨੂੰ ਜਵਾਬਦੇਹ ਹਨ ਨਾ ਕਿ ਸਰਕਾਰ ਨੂੰ। ਉਨ੍ਹਾਂ ਦੁਖੀ ਹੁੰਦਿਆਂ ਕਿਹਾ ਕਿ ਅੱਜ ਉਹ ਆਪਣੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਸਰਕਾਰ ਵੱਲੋਂ ਹੀ ਕੰਮ ਨਹੀਂ ਕੀਤੇ ਜਾ ਰਹੇ। ਉਨ੍ਹਾਂ ਅਧਿਕਾਰੀਆਂ ‘ਤੇ ਵਰ੍ਹਦਿਆਂ ਕਿਹਾ ਕਿ ਉਹਨ੍ਹਾਂ ਦੀ ਆਪਣੀ ਸਰਕਾਰ ਵਿੱਚ ਹੀ ਕੋਈ ਸੁਣਵਾਈ ਨਹੀਂ ਹੋ ਰਹੀ।
ਮੁੱਖ ਮੰਤਰੀ ਅਮਰਿੰਦਰ ਨਾਰਾਜ਼ ਵਿਧਾਇਕਾਂ ਨੂੰ ਮਿਲਣਗੇ ਅੱਜ
ਅਸ਼ਵਨੀ ਚਾਵਲਾ/ ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਜੱਦੀ ਜ਼ਿਲ੍ਹੇ ਪਟਿਆਲਾ ਨਾਲ ਸਬੰਧਿਤ ਨਾਰਾਜ਼ ਹੋਏ ਚਾਰ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ ਲਈ ਅੱਜ ਮੀਟਿੰਗ ਕਰਨਗੇ ਜਾਣਕਾਰੀ ਅਨੁਸਾਰ ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ਼ ਅਤੇ ਸ਼ੁਤਰਾਣਾ ਤੋਂ ਨਿਰਮਲ ਸਿੰਘ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕੀਤੇ ਜਾਣ ‘ਤੇ ਬੇਹੱਦ ਖਫ਼ਾ ਹਨ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਵੀ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਹੁਣ ਅਮਰਿੰਦਰ ਸਿੰਘ ਇਨ੍ਹਾਂ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਲਈ ਮੀਟਿੰਗ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।