ਅਜਯ ਕਮਲ/ਰਾਜਪੁਰਾ ਇੱਥੋਂ ਦੀ ਨਗਰ ਕੌਂਸਲ ਦੀ ਟੀਮ ਅਤੇ ਪਟਿਆਲਾ ਪ੍ਰਦੂਸ਼ਣ ਬੋਰਡ ਵੱਲੋਂ ਪੰਜਾਬ ਸਰਾਕਾਰ ਵੱਲੋਂ ਬੈਨ ਕੀਤੇ ਗਏ ਪਲਾਸਟਿਕ ਦੇ ਲਿਫਾਫਿਆਂ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ। ਮੌਕੇ ‘ਤੇ ਮੌਜੂਦ ਪ੍ਰਦੂਸ਼ਣ ਬੋਰਡ ਦੇ ਗੁਰਕਰਨ ਸਿੰਘ, ਈ ਓ ਰਿਵਨੀਤ ਸਿੰਘ ਅਤੇ ਇੰਸਪੈਕਟਰ ਵਿਕਾਸ ਦੀ ਅਗਵਾਈ ਵਿੱਚ ਸੂਚਨਾ ਦੇ ਅਧਾਰ ‘ਤੇ ਇੱਥੋਂ ਦੀ ਨਵੀਂ ਅਨਾਜ ਮੰਡੀ ਦੀ 127 ਨੰਬਰ ਦੁਕਾਨ ਦੇ ਪਿਛਲੇ ਪਾਸੇ ਤੋਂ ਇੱਕ ਗੁਦਾਮ ਵਿੱਚੋਂ ਕਰੀਬ 4 ਟਨ ਪਾਬੰਦੀ ਸੁਦਾ ਲਿਫਾਫੇ ਬਰਾਮਦਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਬੰਦ ਕਰਨ ਤੋਂ ਬਾਅਦ ਵੀ ਕਈ ਹੋਲ ਸੇਲਰ ਮਾਰਕੀਟ ਵਿੱਚ ਲਿਫਾਫਿਆਂ ਦੀ ਸਪਲਾਈ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਉਕਤ ਸਟੋਰ ਵਾਲੇ ਦੀ ਛਾਨ ਬੀਣ ਚੱਲ ਰਹੀ ਸੀ ਤਾਂ ਅੱਜ ਦਿਨ ਸਮੇਂ ਜਦੋਂ ਇਸ ਨੇ ਸਪਲਾਈ ਲਈ ਆਪਣਾ ਗੁਦਾਮ ਖੋਲ੍ਹਿਆ ਤਾਂ ਮੌਕੇ ‘ਤੇ ਨਗਰ ਕੌਂਸਲ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਥੋਂ ਤਕਰੀਬਨ 4 ਟਨ ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਉਨ੍ਹਾਂ ਕਿਹਾ ਉਕਤ ਸਟੋਰ ਵਾਲੇ ਖਿਲਾਫ ਚਲਾਨ ਕੱਟਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮੌਕੇ ‘ਤੇ ਹੀ ਉਸ ਦਾ ਸਾਰਾ ਮਾਲ ਆਪਣੇ ਕਬਜ਼ੇ ਵਿੱਚ ਲੈ ਕਿ ਟਰਾਲੀ ਰਾਹੀਂ ਨਗਰ ਕੌਂਸਲ ਦੇ ਗੁਦਾਮ ਵਿੱਚ ਜਮ੍ਹਾ ਕਰ ਦਿੱਤਾ ਗਿਆ। ਇਸ ਮੌਕੇ ਸਟੋਰ ਦੇ ਮਾਲਕ ਸੰਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਪਹਿਲਾਂ ਬਜ਼ਾਰ ਵਿੱਚ ਸੀ ਤਾਂ ਲਿਫਾਫੇ ਬੰਦ ਹੋਣ ਕਾਰਨ ਬਚਿਆ ਹੋਇਆ ਮਾਲ ਹੀ ਉਹ ਵੇਚ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।